ਘਰੇਲੂ ਟਿਪਸ

images
ਦ ਕਮਜ਼ੋਰੀ ਹੋਣ ‘ਤੇ ਸਰੀਰ ਦਾ ਤਾਪ ਵਧਣ ‘ਤੇ ਜਿੰਨਾ ਵੱਧ ਹੋ ਸਕੇ, ਨਮਕ ਮਿਲਾ ਕੇ ਪਾਣੀ ਦਾ ਸੇਵਨ ਕਰੋ ਅਤੇ ਇਸ਼ਨਾਨ ਕਰਦੇ ਰਹੋ।
ਦ ਖਾਂਸੀ, ਜ਼ੁਕਾਮ ਤੇ ਨਿਮੋਨੀਆ ਆਦਿ ਰੋਗਾਂ ਵਿੱਚ ਵੱਧ ਤੋਂ ਵੱਧ ਪਾਣੀ ਪੀਣਾ ਲਾਭਦਾਇਕ ਹੈ।
ਦ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਣ ‘ਤੇ ਮਾਮੂਲੀ ਨਮਕ, ਤਿੰਨ ਚਮਚ ਸ਼ੱਕਰ, ਇਕ ਚਮਚ ਖਾਣ ਵਾਲੇ ਸੋਡੇ ਨੂੰ ਪਾਣੀ ਵਿੱਚ ਘੋਲ ਕੇ ਪੀ ਲਓ। ਇਹ ਸਰੀਰ ਵਿੱਚ ਨਮਕ ਅਤੇ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ।
ਦ ਪਾਣੀ ਕਬਜ਼ ਨੂੰ ਦੂਰ ਕਰਨ ਦਾ ਸਭ ਤੋਂ ਸਸਤਾ ਤੇ ਸੌਖਾਲਾ ਉਪਾਅ ਹੈ। ਸਵੇਰੇ ਉੱਠਦੇ ਹੀ ਦੋ ਗਿਲਾਸ ਤਾਜ਼ਾ ਪਾਣੀ ਪੀਓ। ਇਸ ਨਾਲ ਕਬਜ਼ ਤਾਂ ਦੂਰ ਹੁੰਦੀ ਹੈ, ਨਾਲ ਹੀ ਪੇਟ ਸੰਬੰਧੀ ਬੀਮਾਰੀਆਂ ਵੀ ਪੈਦਾ ਨਹੀਂ ਹੁੰਦੀਆਂ।
ਦ ਜੋੜਾਂ ਅਤੇ ਹੱਥਾਂ-ਪੈਰਾਂ ਦੇ ਦਰਦ ਵਿੱਚ ਗਰਮ ਪਾਣੀ ਦੀਆਂ ਪੱਟੀਆਂ ਰੱਖਣ ਨਾਲ ਲਾਭ ਮਿਲਦਾ ਹੈ।
ਦ ਹਾਈ ਬਲੱਡ ਪ੍ਰੈਸ਼ਰ ਹੋਣ ‘ਤੇ ਦਿਨ ਵਿੱਚ ਵੱਧ ਤੋਂ ਵੱਧ ਪਾਣੀ ਦਾ ਸੇਵਨ ਕਰੋ।
ਦ ਚਮੜੀ ‘ਤੇ ਜਲਨ ਹੋਵੇ ਤਾਂ ਠੰਡੇ ਪਾਣੀ ਨਾਲ ਧੋਣ ਨਾਲ ਆਰਾਮ ਮਿਲਦਾ ਹੈ।
ਦ ਤੇਜ਼ ਬੁਖਾਰ ਹੋਣ ‘ਤੇ ਰੋਗੀ ਦੇ ਮੱਥੇ ‘ਤੇ ਠੰਡੇ ਪਾਣੀ ਜਾਂ ਬਰਫ਼ ਦੀਆਂ ਪੱਟੀਆਂ ਰੱਖਣ ਨਾਲ ਕੁਝ ਹੀ ਦੇਰ ਵਿੱਚ ਬੁਖਾਰ ਉਤਰ ਜਾਂਦਾ ਹੈ।
ਦ ਦਮੇ ਦੇ ਰੋਗੀਆਂ ਨੂੰ ਵੀ ਪਾਣੀ ਦੇ ਵੱਧ ਸੇਵਨ ਨਾਲ ਬਹੁਤ ਲਾਭ ਪਹੁੰਚਦਾ ਹੈ।
ਦ ਉਂਝ ਵੀ ਰੋਜ਼ਾਨਾ 8-10 ਗਿਲਾਸ ਪਾਣੀ ਪੀਣ ਨਾਲ ਸਰੀਰ ਸਿਹਤਮੰਦ ਅਤੇ ਤਰੋਤਾਜ਼ਾ ਰਹਿੰਦਾ ਹੈ।

LEAVE A REPLY