ਇਮਰਾਨ ਦੀ ਦੂਜੀ ਪਾਰੀ ਤਲਾਕ ਨਾਲ ਖ਼ਤਮ

sports news
ਇਸਲਾਮਾਬਾਦ: ਕ੍ਰਿਕਟਰ ਤੋਂ ਸਿਆਸੀ ਆਗੂ ਬਣੇ ਇਮਰਾਨ ਖਾਨ ਨੇ ਲਗਭਗ 10 ਕੁ ਮਹੀਨੇ ਪਹਿਲਾਂ ਟੀ. ਵੀ. ਪੱਤਰਕਾਰ ਰੀਹਾਮ ਨਾਲ ਦੂਜਾ ਵਿਆਹ ਕਰਵਾਇਆ ਸੀ ਜੋ ਤਲਾਕ ਦੇ ਨਾਲ ਖਤਮ ਹੋ ਗਿਆ। ਅਜਿਹੀਆਂ ਖਬਰਾਂ ਸਨ ਕਿ ਇਮਰਾਨ ਨੂੰ ਸਿਆਸੀ ਮਾਮਲਿਆਂ ‘ਚ ਉਨ੍ਹਾਂ ਦੀ ਦਖਲਅੰਦਾਜ਼ੀ ਤੋਂ ਇਤਰਾਜ਼ ਸੀ। 62 ਸਾਲਾ ਇਮਰਾਨ ਨੇ 42 ਸਾਲਾ ਰੀਹਾਮ ਨਾਲ ਦੂਜਾ ਵਿਆਹ ਕਰਵਾਇਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜੇਮਿਮਾ ਗੋਲਡਸਮਿਥ ਨਾਲ ਵਿਆਹ ਕਰਵਾਇਆ ਸੀ ਜੋ 9 ਸਾਲ ਤਕ ਨਿਭਿਆ ਅਤੇ ਜੂਨ 2004 ਵਿੱਚ ਖਤਮ ਹੋ ਗਿਆ ਸੀ। ਇਮਰਾਨ ਅਤੇ ਜੇਮਿਮਾ ਦੇ ਦੋ ਲੜਕੇ ਹਨ। ਪੀ. ਟੀ. ਆਈ. ਦੇ ਬੁਲਾਰੇ ਨਈਮ-ਉਲ-ਹਕ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀ. ਟੀ. ਆਈ.) ਦੇ ਪ੍ਰਧਾਨ ਅਤੇ ਰੀਹਾਮ ‘ਚ ਆਪਸੀ ਸਹਿਮਤੀ ਨਾਲ ਤਲਾਕ ਹੋਇਆ ਹੈ।

LEAVE A REPLY