ਆਈ. ਪੀ. ਐੱਲ. ਦੇ ਮੁੱਖ ਸੰਚਾਲਨ ਅਧਿਕਾਰੀ ਨੇ ਦਿੱਤਾ ਅਸਤੀਫ਼ਾ

sports news
ਮੁੰਬਈ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੁੱਖ ਸੰਚਾਲਨ ਅਧਿਕਾਰੀ ਸੁੰਦਰ ਰਮਨ ਨੇ ਆਪਣੇ ਅਹੁਦੇ ਤੋਂ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਆਈ. ਪੀ. ਐੱਲ. ਦੇ ਛੇਵੇਂ ਸੀਜ਼ਨ ਦੌਰਾਨ ਸਪਾਟ ਫਿਕਸਿੰਗ ਤੇ ਸੱਟੇਬਾਜ਼ੀ ਕਾਰਨ ਵਿਵਾਦਾਂ ‘ਚ ਆਉਣ ਤੋਂ ਬਾਅਦ ਤੋਂ ਰਮਨ ਦੀ ਭੂਮਿਕਾ ‘ਤੇ ਸਵਾਲ ਉੱਠ ਰਹੇ ਸਨ। ਆਈ. ਪੀ. ਐੱਲ. ਦੇ ਸੀ. ਓ. ਓ. ਰਮਨ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਹੀ ਇਸ ਨਾਲ ਜੁੜੇ ਰਹੇ ਹਨ ਤੇ ਉਨ੍ਹਾਂ ਨੂੰ ਲੀਗ ਦੇ ਪਿਛਲੇ ਮੁਖੀ ਲਲਿਤ ਮੋਦੀ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਸੀ। ਹਾਲਾਂਕਿ ਮੋਦੀ ਨੂੰ ਸਾਲ 2010 ‘ਚ ਅਹੁਦੇ ਤੋਂ ਹਟਾਏ ਜਾਣ ਮਗਰੋਂ ਰਮਨ ਦੇ ਭਾਰਤੀ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਾਬਕਾ ਮੁਖੀ ਐਨ. ਸ਼੍ਰੀਨਿਵਾਸਨ ਨਾਲ ਵੀ ਕਾਫੀ ਕਰੀਬੀ ਰਿਸ਼ਤੇ ਰਹੇ ਸਨ।

LEAVE A REPLY