ਕਾਨੂੰਨ ਸੋਧ ਦੇ ਰੱਟੇ ਨੇ ਟਾਲੀ ਹਰਿਆਣਾ ਪੰਚਾਇਤੀ ਚੋਣ

2ਨਵੀਂ ਦਿੱਲੀ, 22 ਸਤੰਬਰ  : ਹਰਿਆਣਾ  ਵਿਚ ਪੰਚਾਇਤੀ ਚੋਣਾਂ ਟਲ ਗਈਆਂ ਹਨ। ਸੂਬਾ ਸਰਕਾਰ ਨੇ ਕਿਹਾ ਹੈ ਕਿ ਅੰਤਮ ਆਦੇਸ਼ ਨੂੰ ਦੇਖਦਿਆਂ ਚੋਣ ਨੂੰ ਟਾਲਣਾ ਪਿਆ। ਯਾਨੀ ਹੁਣ 4 ਅਕਤੂਬਰ ਨੂੰ ਚੋਣ ਨਹੀਂ ਹੋਵੇਗੀ। ਹਰਿਆਣਾ ਸਰਕਾਰ ਨੇ ਕਿਹਾ ਕਿ ਵਿਦਿਅਕ ਯੋਗਤਾ ਨੂੰ ਉਹ ਨਹੀਂ ਹਟਾਏਗੀ। ਮਾਮਲੇ ਦੀ ਅਗਲੀ ਸੁਣਵਾਈ 7 ਅਕਤੂਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ 17 ਸਤੰਬਰ ਨੂੰ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਸੀ। ਅਦਾਲਤ ਨੇ ਪੰਚਾਇਤੀ ਚੋਣਾਂ ਸਬੰਧੀ ਨਿਯਮਾਂ ਵਿੱਚ ਕੀਤੀ ਤਬਦੀਲੀ ‘ਤੇ ਰੋਕ ਲਾ ਦਿੱਤੀ ਹੈ। 
ਅਦਾਲਤੀ ਇਤਰਾਜ਼ ਦੇ ਬਾਵਜੂਦ ਮਨੋਹਰ ਲਾਲ ਖੱਟਰ ਸਰਕਾਰ ਨੇ ਵਿਧਾਨ ਸਭਾ ਵਿੱਚ ਹਰਿਆਣਾ ਪੰਚਾਇਤੀ ਰਾਜ (ਸੋਧ) ਕਾਨੂੰਨ 2015 ਨੂੰ ਹਰੀ ਝੰਡੀ ਦੇ ਦਿੱਤੀ ਸੀ। ਇਸ ਸੋਧ ਮੁਤਾਬਕ ਪੰਚਾਇਤੀ ਚੋਣ ਲੜਨ ਵਾਲੇ ਉਮੀਦਵਾਰ ਲਈ ਦਸਵੀਂ ਪਾਸ ਜ਼ਰੂਰੀ ਕਰ ਦਿੱਤੀ ਗਈ ਸੀ। ਇਸ ਸੋਧ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ।

LEAVE A REPLY