ਨਵੀਂ ਦਿੱਲੀ : ਆਬੂ ਧਾਬੀ ਤੋਂ ਕਾਲੀਕਟ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਇਕ ਉਡਾਣ ਟੇਕ-ਆਫ ਦੇ ਤੁਰੰਤ ਬਾਅਦ ਇੱਕ ਇੰਜਣ ਵਿੱਚ ਅੱਗ ਲੱਗਣ ਕਾਰਨ ਵਾਪਸ ਆਬੂ ਧਾਬੀ ਹਵਾਈ ਅੱਡੇ ‘ਤੇ ਆ ਗਈ। ਸਿਵਲ ਏਵੀਏਸ਼ਨ ਦੇ ਡਾਇਰੈਕਟੋਰੇਟ ਜਨਰਲ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਏਅਰ ਇੰਡੀਆ ਐਕਸਪ੍ਰੈਸ ਨੇ ਦੱਸਿਆ ਕਿ ਜਹਾਜ਼ ਸੁਰੱਖਿਅਤ ਉਤਰ ਗਿਆ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ। ਡੀ.ਜੀ.ਸੀ.ਏ. ਮੁਤਾਬਕ ਜਦੋਂ ਫਲਾਈਟ ਨੇ ਉਡਾਣ ਭਰੀ ਤਾਂ ਉਸ ਵਿਚ 184 ਯਾਤਰੀ ਸਵਾਰ ਸਨ। ਏਅਰ ਇੰਡੀਆ ਐਕਸਪ੍ਰੈਸ ਨੇ ਮੁਤਾਬਕ, “ਉਡਾਣ ਭਰਨ ਅਤੇ 1,000 ਫੁੱਟ ‘ਤੇ ਚੜ੍ਹਨ ਤੋਂ ਤੁਰੰਤ ਬਾਅਦ, ਪਾਇਲਟ ਨੇ ਇੱਕ ਇੰਜਣ ਵਿੱਚ ਅੱਗ ਦਾ ਪਤਾ ਲਗਾਇਆ ਅਤੇ ਆਬੂ ਧਾਬੀ ਹਵਾਈ ਅੱਡੇ ‘ਤੇ ਵਾਪਸ ਜਾਣ ਦਾ ਫ਼ੈਸਲਾ ਕੀਤਾ।”















