ਫ਼ੋਰਬਜ਼-30 ਦੀ ਸੂਚੀ ‘ਚ ਸ਼ਾਮਲ ਹੋਈ ਸ਼੍ਰਧਾ ਕਪੂਰ

flimy-duniya1ਬੌਲੀਵੁੱਡ ਅਦਾਕਾਰਾ ਅਤੇ ਗਾਇਕਾ ਸ਼੍ਰਧਾ ਕਪੂਰ ਫ਼ੋਰਬਜ਼-30 ਏਸ਼ੀਆ’ ਦੀ ਸੂਚੀ ‘ਚ ਸ਼ਾਮਲ ਹੋ ਗਈ ਹੈ। ਅਦਾਕਾਰਾ ਸ਼ਰਧਾ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਇਹ ਇਕ ਪ੍ਰੇਰਣਾ ਹੈ, ਜੋ ਉਨ੍ਹਾਂ ਨੂੰ ਹਮੇਸ਼ਾ ਉਤਸ਼ਾਹਿਤ ਕਰਦੀ ਰਹੇਗੀ। ਉਨ੍ਹਾਂ ਨੇ ਇਕ ਬਿਆਨ ‘ਚ ਕਿਹਾ, ”ਇਸ ਮਾਣਯੋਗ ਸੂਚੀ ‘ਚ ਸ਼ਾਮਲ ਹੋ ਕੇ ਇਸ ਥਾਂ ਤੱਕ ਪਹੁੰਚਣਾ ਮੇਰੇ ਲਈ ਸੌਖਾ ਨਹੀਂ ਸੀ। ਮੈਂ ਇਸ ਤੋਂ ਕਾਫ਼ੀ ਖੁਸ਼ ਹਾਂ ਅਤੇ ਇਸੇ ਪ੍ਰੇਰਣਾ ਨਾਲ ਮੈਂ ਹਮੇਸ਼ਾ ਹੀ ਆਪਣੇ ਆਪ ਨੂੰ ਉਤਸ਼ਾਹਿਤ ਕਰਦੀ ਰਹਾਂਗੀ।”
ਜ਼ਿਕਰਯੋਗ ਹੈ ਕਿ ਇਸ ਸੂਚੀ ‘ਚ ਸ਼ਾਮਲ ਸ਼ਰਧਾ ਕਪੂਰ ਬਾਲੀਵੁੱਡ ਦਾ ਇਕੱਲਾ ਚਿਹਰਾ ਹੈ। ਇਨ੍ਹਾਂ ਤੋਂ ਇਲਾਵਾ ਭਾਰਤੀ ਕ੍ਰਿਕਟਰ ਖਿਡਾਰੀ ਵਿਰਾਟ ਕੋਹਲੀ ਅਤੇ ਵਿਦੇਸ਼ੀ ਕਲਾਕਾਰ ਲਿਆਮ ਹੈਮਸਵਰਥ ਵੀ ‘ਫ਼ੋਰਬਜ਼-30 ਅੰਡਰ 30 ਏਸ਼ੀਆ’ ਸੂਚੀ ‘ਚ ਸ਼ਾਮਲ ਹਨ। ਜਾਣਕਾਰੀ ਅਨੁਸਾਰ ਸ਼ਰਧਾ ਦੂਜੀ ਵਾਰ ‘ਫ਼ੋਬਸ ਮੈਗਜ਼ੀਨ’ ਦੀ ਸੂਚੀ ‘ਚ ਸ਼ਾਮਲ ਹੋਈ ਹੈ। ਇਸ ਤੋਂ ਪਹਿਲਾਂ ਉਹ ਸਾਲ 2015 ‘ਚ 100 ਭਾਰਤੀ ਹਸਤੀਆਂ ਦੀ ਸੂਚੀ ‘ਚ 57ਵੇਂ ਸਥਾਨ ‘ਤੇ ਸੀ।
ਜ਼ਿਕਰਯੋਗ ਹੈ ਕਿ ਸ਼ਰਧਾ ਕਪੂਰ ਦੀ ਆਉਣ ਵਾਲੀਆਂ ਫ਼ਿਲਮਾਂ ‘ਚ ‘ਬਾਗੀ’ ਅਤੇ ‘ਰਾਕ ਆਨ 2’ ਸ਼ਾਮਲ ਹੈ।