ਫ਼ਿਲਮ ਚੋਣ ਮਾਮਲੇ ‘ਚ ਸਕੂਲੀ ਕੁੜੀ ਵਾਂਗ ਰਹੀ ਐਸ਼ਵਰਿਆ ਰਾਏ

ਵਿਸ਼ਵ ਸੁੰਦਰੀ ਰਹਿ ਚੁੱਕੀ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦਾ ਮੰਨਣਾ ਹੈ ਕਿ ਕਰੀਅਰ ਸਬੰਧੀ ਕੰਮ ਦੀ ਚੋਣ ਕਰਨ ਵਾਲੇ ਮਾਮਲੇ ‘ਚ ਉਹ ਸਕੂਲ ਦੀ ਕਿਸੇ ਕੁੜੀ ਵਾਂਗ ਰਹੀ ਹੈ, ਅਤੇ ਉਸ ਨੂੰ ਲੱਗਦਾ ਹੈ ਕਿ ਉਸ ਅੰਦਰ ਹੋਰ ਜ਼ਿਆਦਾ ਫ਼ਿਲਮਾਂ ਕਰਨ ਦਾ ਉਤਸ਼ਾਹ ਹੋਣਾ ਚਾਹੀਦਾ ਸੀ। ਐਸ਼ਵਰਿਆ ਨੇ ਕਾਨਜ਼ ਤੋਂ ਵੀਡੀਓ ਕਾਨਫ਼ਰੈਂਸ ਰਾਹੀਂ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ, ”ਮੈਨੂੰ ਲੱਗਦਾ ਹੈ ਕਿ ਕੰਮ ਦੀ ਚੋਣ ਦੇ ਮਾਮਲੇ ‘ਚ ਮੈਂ ਕਾਫ਼ੀ ਹੱਦ ਤਕ ਇੱਕ ਸਕੂਲੀ ਕੁੜੀ ਵਾਂਗ ਸੀ … ਮੈਂ ਤੈਅ ਪ੍ਰੋਗਰਾਮ ਦੇ ਹਿਸਾਬ ਨਾਲ ਕੰਮ ਕਰਨ ‘ਚ ਚੰਗੀ ਰਹੀ, ਅਤੇ ਇਸ ਕਾਰਨ ਮੈਨੂੰ ਕੁੱਝ ਚੰਗੀਆਂ ਫ਼ਿਲਮਾਂ ਕਰਨ ਦਾ ਮੌਕਾ ਵੀ ਮਿਲਿਆ ਕਿਉਂਕਿ ਮੈਂ ਆਪਣੇ ਤੈਅ ਪ੍ਰੋਗਰਾਮ ਅਤੇ ਯੋਜਨਾ ਦੇ ਪ੍ਰਤੀ ਇਮਾਨਦਾਰ ਸੀ।” ਇਸ ਤੋਂ ਇਲਾਵਾ ਐਸ਼ਵਰਿਆ ਨੇ ਅੱਗੇ ਕਿਹਾ ਕਿ ਹੁਣ ਜਦੋਂ ਮੈਂ ਪਿੱਛੇ ਲੰਘੇ ਸਮੇਂ ਬਾਰੇ ਸੋਚਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੇਰੇ ਅੰਦਰ ਹੋਰ ਜ਼ਿਆਦਾ ਫ਼ਿਲਮਾਂ ਕਰਨ ਦੀ ਇੱਛਾ ਹੋਣੀ ਚਾਹੀਦੀ ਸੀ, ਅਤੇ ਇਸ ਹਿਸਾਬ ਨਾਲ ਯੋਜਨਾ ਵੀ ਬਣਾਉਣੀ ਚਾਹੀਦੀ ਸੀ ਕਿਉਂਕਿ ਮੈਂ ਕਈ ਸਾਥੀਆਂ ਨੂੰ ਸਾਲਾਂ ਤੋਂ ਕੰਮ ਕਰਦੇ ਵੇਖਿਆ ਹੈ। ਹਾਲਾਂਕਿ ਐਸ਼ਵਰਿਆ ਨੂੰ ਇਸ ਗੱਲ ਦਾ ਕੋਈ ਅਫ਼ਸੋਸ ਨਹੀਂ।ਇਸ ਤੋਂ ਇਲਾਵਾ ਐਸ਼ਵਰਿਆ ਨੇ ਅੱਗੇ ਕਿਹਾ ਕਿ ਦੁਨੀਆ ਦੀ ਆਬਾਦੀ ਦੇਖਦੇ ਫ਼ਿਲਮ ਬਣਾਉਣ ਲਈ ਕਈ ਕਹਾਣੀਆਂ ਹਨ।
ਤਮਿਲ ਫ਼ਿਲਮ ‘ਇਰੁਵਰ ‘ਤੋਂ ਅਭਿਨੈ ਖੇਤਰ ‘ਚ ਕਦਮ ਰੱਖਣ ਵਾਲੀ ਐਸ਼ਵਰਿਆ ਨੇ ਭਾਰਤ ਦੇ ਕਈ ਮੰਨੇ-ਪ੍ਰਮੰਨੇ ਫ਼ਿਲਮਸਾਜ਼ ਸੰਜੈ ਲੀਲਾ ਭੰਸਾਲੀ, ਆਸ਼ੁਤੋਸ਼ ਗੋਵਾਰੀਕਰ, ਆਦਿ ਦੀਆਂ ਫ਼ਿਲਮਾਂ ‘ਚ ਸ਼ਾਨਦਾਰ ਅਦਾਕਾਰੀ ਦੇ ਜੌਹਰ ਵਿਖਾਏ ਹਨ।ਫ਼ਿਲਹਾਲ ਬੇਹੱਦ ਜਲਦ ਐਸ਼ਵਰਿਆ ਰਾਏ ਆਪਣੀ ਫ਼ਿਲਮ ‘ਫ਼ੰਨ੍ਹੇ ਖ਼ਾਂ ‘ਨਾਲ ਪਰਦੇ ‘ਤੇ ਨਜ਼ਰ ਆਉਣ ਵਾਲੀ ਹੈ