ਖ਼ਰਬੂਜ਼ੇ ਦੇ ਬੀਜ ਖਾਓ ਭਾਰ ਘਟਾਓ

thudi-sahat-300x150ਗਰਮੀਆਂ ‘ਚ ਪਾਣੀ ਨਾਲ ਭਰਪੂਰ ਖਰਬੂਜਾਂ ਖਾਣ ਨਾਲ ਤੁਸੀਂ ਨਾ ਸਿਰਫ਼ ਸਿਹਤਮੰਦ ਰਹਿੰਦੇ ਹੋ ਸਗੋਂ ਹਾਈਡ੍ਰੇਟ ਵੀ ਰਹਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਖਰਬੂਜਾਂ ਹੀ ਨਹੀਂ ਖਰਬੂਜੇ ਦੇ ਬੀਜ ਵੀ ਖਾਣੇ ਬਹੁਤ ਫ਼ਾਇਦੇਮੰਦ ਹੁੰਦੇ ਹਨ। ਜੀ ਹਾਂ, ਅੱਜ ਅਸੀਂ ਤੁਹਾਨੂੰ ਖਰਬੂਜੇ ਦੇ ਬੀਜ ਦੇ ਫ਼ਾਇਦਿਆਂ ਦੇ ਬਾਰੇ ‘ਚ ਦੱਸ ਰਹੇ ਹਾਂ। ਖਰਬੂਜੇ ਦੀ ਗਿਰੀ ਉਂਝ ਤਾਂ ਮੇਵੇ ਦੇ ਰੂਪ ‘ਚ ਵਰਤੀ ਜਾਂਦੀ ਹੈ ਅਤੇ ਕਈ ਮਠਿਆਈਆਂ ਦੀ ਸ਼ਾਨ ਹੁੰਦੀ ਹੈ ਪਰ ਕਈ ਲੋਕ ਖਰਬੂਜੇ ਦੇ ਬੀਜਾਂ ਨੂੰ ਸੁੱਕਾ ਕੇ ਖਾਣਾ ਵੀ ਪਸੰਦ ਕਰਦੇ ਹਨ। ਖਰਬੂਜੇ ਦੇ ਬੀਜ ਖਾ ਕੇ ਟਾਈਪ 2 ਸ਼ੂਗਰ ਨੂੰ ਕਾਫ਼ੀ ਹਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ।
ਫ਼ੈਟ ਅਤੇ ਕੈਲੋਸਟਰਾਲ ਮੁਕਤ ਖਰਬੂਜੇ ਦੀ ਗਿਰੀ ‘ਚ ਬਹੁਤ ਦੀ ਘੱਟ ਮਾਤਰਾ ‘ਚ ਸੋਡੀਅਮ ਪਾਇਆ ਜਾਂਦਾ ਹੈ। ਇੰਨਾ ਹੀ ਨਹੀਂ, ਇਸ ‘ਚ ਕੈਲੋਰੀ ਵੀ ਬਹੁਤ ਘੱਟ ਹੁੰਦੀ ਹੈ। ਯਾਨੀ ਘੱਟ ਕੈਲੋਰੀ ਯੂਰਕ ਇਨ੍ਹਾਂ ਬੀਜਾਂ ਨੂੰ ਖਾਣ ਨਾਲ ਤੁਸੀਂ ਭਾਰ ਘੱਟ ਕਰ ਸਕਦੇ ਹੋ।
ਂਖਰਬੂਜੇ ਦੀ ਗਿਰੀ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ। ਇਸ ‘ਚ 3.6 ਫ਼ੀਸਦੀ ਪ੍ਰੋਟੀਨ ਹੁੰਦਾ ਹੈ।
ਂਖਰਬੂਜੇ ਦੀ ਗਿਰੀ ਨੂੰ ਖਾ ਕੇ ਪ੍ਰੋਟੀਨ ਦੀ ਕਮੀ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਖਰਬੂਜੇ ਦੇ ਬੀਜਾਂ ‘ਚ ਵਿਟਾਮਿਨ ਏ, ਈ ਅਤੇ ਸੀ ਵੀ ਪਾਇਆ ਜਾਂਦਾ ਹੈ ਜੋ ਕਿ ਸਿਹਤ ਲਈ ਫ਼ਾਇਦੇਮੰਦ ਹੈ।
ਂਓਮੇਗਾ 3 ਫ਼ੈਟੀ ਐਸਿਡ ਦਿਲ ਨੂੰ ਸਿਹਤਮੰਦ ਰੱਖਣ ਲਈ ਬਹੁਤ ਜ਼ਰੂਰੀ ਹੈ। ਖਰਬੂਜੇ ਦੀ ਗਿਰੀ ‘ਚ ਓਮੇਗਾ 3 ਫ਼ੈਟੀ ਐਸਿਡ ਪਾਇਆ ਜਾਂਦਾ ਹੈ। ਯਾਨੀ ਖਰਬੂਜੇ ਦੇ ਬੀਜ ਦਿਲ ਨੂੰ ਵੀ ਸਿਹਤਮੰਦ ਰੱਖਦੇ ਹਨ।
ਂਇਹ ਬੀਜ ਪੇਟ ਦੀ ਐਸਡਿਟੀ ਨੂੰ ਖਤਮ ਕਰ ਸਕਦੇ ਹਨ। ਇੰਨਾ ਹੀ ਨਹੀਂ ਪਾਚਨ ਦੀ ਸਮੱਸਿਆ ਨੂੰ ਠੀਕ ਕਰਨ ਲਈ ਵੀ ਬੀਜ ਖਾ ਸਕਦੇ ਹੋ।