ਫ਼ਿਲਮ ਇਸਤਰੀ ਦੀ ਸਫ਼ਲਤਾ ਦਾ ਸਿਹਰਾ ਸਿਰਫ਼ ਰਾਜਕੁਮਾਰ ਰਾਓ ਅਤੇ ਸ਼੍ਰਧਾ ਕਪੂਰ ਦੀ ਐਕਟਿੰਗ ਨੂੰ ਹੀ ਨਹੀਂ ਜਾਂਦਾ ਸਗੋਂ ਫ਼ਿਲਮ ਦੀ ਮਜ਼ੇਦਾਰ ਸਕ੍ਰਿਪਟ ਨੂੰ ਵੀ ਜਾਂਦੈ। ਫ਼ਿਲਮ ਇੱਕ ਹੌਰਰ ਕਾਮੇਡੀ ਸੀ। ਬੌਲੀਵੁਡ ‘ਚ ਬਹੁਤ ਹੀ ਘੱਟ ਹੌਰਰ ਕੌਮੇਡੀ ਫ਼ਿਲਮਾਂ ਬਣਦੀਆਂ ਹਨ। ਇਸ ਤੋਂ ਪਹਿਲਾਂ ਅਜੈ ਦੇਵਗਨ ਦੀ ਗੋਲਮਾਲ ਅਗੇਨ ਵੀ ਇਸ ਵਾਰ ਕਾਮੇਡੀ ਨਾਲ ਹੌਰਰ ਤੜਕਾ ਲਗਾ ਕੇ ਤਿਆਰ ਕੀਤੀ ਗਈ ਸੀ। ਉਥੇ ਅਕਸ਼ੈ ਦੀ ਭੂਲ ਭੁਲੱਈਆ ਵੀ ਸੁਪਰਹਿੱਟ ਰਹੀ ਸੀ। ਅਕਸ਼ੈ ਕੁਮਾਰ ਸਿਰਫ਼ ਐਕਸ਼ਨ ਫ਼ਿਲਮਾਂ ‘ਚ ਹੀ ਨਹੀਂ ਬਲਕਿ ਕੌਮੇਡੀ ‘ਚ ਵੀ ਆਪਣਾ ਨਾ ਕਮਾ ਚੁੱਕਾ ਹੈ। ਜਾਣਕਾਰੀ ਮਿਲੀ ਹੈ ਕਿ ਅਕਸ਼ੈ ਮੁੜ ਅਜਿਹੀ ਹੀ ਇੱਕ ਹੌਰਰ ਕੌਮੇਡੀ ਫ਼ਿਲਮ ਕਰਨ ਵਾਲਾ ਹੈ। ਤਮਿਲ ਦੀ ਸੁਪਰਹਿੱਟ ਫ਼ਿਲਮ ਕੰਚਨਾ: ਮੁਨੀ-2 ਦਾ ਜਲਦ ਹੀ ਹਿੰਦੀ ਰੀਮੇਕ ਬਣਨ ਵਾਲਾ ਹੈ। ਇਸ ਫ਼ਿਲਮ ‘ਚ ਪਹਿਲਾਂ ਸਲਮਾਨ ਖ਼ਾਨ ਅਤੇ ਅਜੈ ਦੇਵਗਨ ਨੂੰ ਲੈਣ ਦੀ ਚਰਚਾ ਸੀ। ਕਿਸੇ ਕਾਰਨ ਇਹ ਗੱਲ ਨਾ ਬਣ ਸਕੀ। ਹੁਣ ਫ਼ਿਲਮ ਦੇ ਪ੍ਰੋਡਿਊਸਰ ਸ਼ਬੀਰਾ ਖ਼ਾਨ ਨੇ ਆਪਣੇ ਪਸੰਦੀਦਾ ਅਦਾਕਾਰ ਅਕਸ਼ੈ ਕੁਮਾਰ ਨੂੰ ਇਸ ‘ਚ ਲੈਣ ਦਾ ਫ਼ੈਸਲਾ ਕੀਤਾ ਹੈ। ਅਕਸ਼ੈ ਅਤੇ ਸ਼ਬੀਨਾ ਪਹਿਲਾਂ ਵੀ ਕਈ ਫ਼ਿਲਮਾਂ ਲਈ ਇਕੱਠੇ ਕੰਮ ਕਰ ਚੁੱਕੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਤਮਿਲ ਫ਼ਿਲਮ ਦੇ ਡਾਇਰੈਕਟਰ ਰਾਘਵ ਲੌਰੈਂਸ ਸਨ ਜੋ ਇਸ ਦੇ ਹਿੰਦੀ ਰੀਮੇਕ ਨੂੰ ਵੀ ਡਾਇਰੈਕਟ ਕਰਨਗੇ। ਤਾਮਿਲ ‘ਚ ਬਣੀ ਇਸ ਫ਼ਿਲਮ ‘ਚ ਰਾਘਵ ਨੇ ਲੇਖਕ, ਪ੍ਰੋਡਿਊਸਰ ਅਤੇ ਅਦਾਕਾਰ ਦੀ ਭੂਮਿਕਾ ਨਿਭਾਈ ਸੀ। ਅਕਸ਼ੈ ਇਸ ਸਮੇਂ ਫ਼ਿਲਮ ਸਾਰਾਗੜ੍ਹੀ ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ ਜਿਸ ‘ਚ ਪਰਿਣਿਤੀ ਚੋਪੜਾ ਵੀ ਨਜ਼ਰ ਆਵੇਗੀ।
ਫ਼ਿਲਮ ਭੂਲ ਭੁਲੱਈਆ ਤੋਂ ਬਾਅਦ ਅਕਸ਼ੈ ਕੁਮਾਰ ਇੱਕ ਹੋਰ ਹੌਰਰ ਕੌਮੇਡੀ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਉਣ ਜਾ ਰਿਹਾ ਹੈ। ਇਹ ਇੱਕ ਤਮਿਲ ਫ਼ਿਲਮ ਦੀ ਰੀਮਕ ਹੈ …












