ਹਾਰਦਿਕ ਪਟੇਲ ਦੇ ਸਾਥੀ ਦੀ ਗ੍ਰਿਫਤਾਰੀ ਤੋਂ ਬਾਅਦ ਸੂਰਤ ‘ਚ ਤਣਾਅ

ਸੂਰਤ— ਅਹਿਮਦਾਬਾਦ ਅਪਰਾਧ ਸ਼ਾਖਾ ਵੱਲੋਂ ਦੇਸ਼ਦਰੋਹ ਦੇ ਇਕ ਪੁਰਾਣੇ ਮਮਾਲੇ ‘ਚ ਹਾਰਦਿਕ ਪਟੇਲ ਦੇ ਕਰੀਬੀ ਸਾਥੀ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਦੇ ਨੇਤਾ ਅਲਪੇਸ਼ ਕਠੇਰੀਆ ਨੂੰ ਗ੍ਰਿਫਤਾਰ ਕਰਨ ਦੇ ਵਿਰੋਧ ‘ਚ ਭੀੜ ਨੇ ਅੱਜ ਸੂਰਤ ‘ਚ ਬੀ. ਆਰ. ਟੀ. ਐੱਸ. ਦੀ ਇਕ ਬੱਸ ਨੂੰ ਅੱਗ ਲਗਾ ਦਿੱਤੀ ਅਤੇ ਬੱਸਸਟੈਂਡ ‘ਤੇ ਭੰਨ-ਤੋੜ ਕੀਤੀ, ਜਿਸ ਨੂੰ ਸ਼ਹਿਰ ‘ਚ ਤਣਾਅ ਪੈਦਾ ਹੋ ਗਿਆ। ਯੋਗੀ ਚੌਂਕ ਇਲਾਕੇ ‘ਚ ਬੱਸ ਨੂੰ ਅੱਗ ਲਗਾਈ ਗਈ ਅਤੇ ਵਰਚਛਾ ‘ਚ ਬੱਸ ਸਟੈਂਡ ‘ਤੇ ਭੰਨ-ਤੋੜ ਕੀਤੀ ਗਈ।
ਭੀੜ ਨੇ ਸੜਕਾਂ ‘ਤੇ ਟਾਇਰ ਵੀ ਸਾੜੇ—
ਭੀੜ ਨੇ ਸੜਕਾਂ ‘ਤੇ ਟਾਇਰ ਵੀ ਸਾੜੇ ਅਤੇ ਪਥਰਾਅ ਕੀਤਾ। ਕਠੇਰੀਆ ਨੂੰ ਅਹਿਮਦਾਬਾਦ ‘ਚ ਅਪਰਾਧ ਸ਼ਾਖਾ ਨੇ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਸੰਕੇਤਕ ਵਰਤ ‘ਤੇ ਬੈਠਣ ਜਾ ਰਹੇ ਸਨ। ਸੂਰਤ ਪੁਲਸ ਕਮਿਸ਼ਨਰ ਸਤੀਸ਼ ਸਰਮਾ ਨੇ ਕਿਹਾ ਕਿ ਸਥਿਤੀ ਕੰਟਰੋਲ ‘ਚ ਹੈ ਅਤੇ ਪੁਲਸ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।