ਹਾਰਦਿਕ ਅਤੇ ਰਾਹੁਲ ਦੇ ਪੱਖ ‘ਚ ਨਿੱਤਰਿਆ ਸ਼੍ਰੀਸੰਥ

ਪਣਜੀ – ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਨੇ ਹਾਰਦਿਕ ਪੰਡਯਾ ਅਤੇ ਕੇ.ਐੱਲ. ਰਾਹੁਲ ਵਲੋਂ ਇੱਕ ਟੀ.ਵੀ. ਪ੍ਰੋਗਰਾਮ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ਬਾਰੇ ਕਿਹਾ ਕਿ ਇਨ੍ਹਾਂ ਦੋਹਾਂ ਨੇ ਗ਼ਲਤੀ ਕੀਤੀ, ਪਰ ਉਨ੍ਹਾਂ ਤੋਂ ਵੱਡੀਆਂ ਗ਼ਲਤੀਆਂ ਕਰਨ ਵਾਲੇ ਹਾਲੇ ਵੀ ਖੇਡ ਰਹੇ ਹਨ।
ਸ਼੍ਰੀਸੰਥ ਨੇ ਪੰਡਯਾ ਅਤੇ ਰਾਹੁਲ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ‘ਚ ਪੱਤਰਕਾਰਾਂ ਨੂੰ ਕਿਹਾ, ”ਜੋ ਕੁਝ ਵੀ ਹੋਇਆ ਉਹ ਗ਼ਲਤ ਹੈ। ਉਨ੍ਹਾਂ ਨੇ (ਪੰਡਯਾ ਅਤੇ ਰਾਹੁਲ) ਨੇ ਕੁਝ ਗ਼ਲਤ ਗੱਲਾਂ ਕੀਤੀਆਂ, ਪਰ ਕੁਝ ਹੋਰ ਵੀ ਹਨ ਜਿਨ੍ਹਾਂ ਨੇ ਇਸ ਤੋਂ ਵੱਡੀਆਂ ਗ਼ਲਤੀਆਂ ਕੀਤੀਆਂ ਹਨ ਪਰ ਅਜੇ ਵੀ ਖੇਡ ਰਹੇ ਹਨ। ਉਹ ਕ੍ਰਿਕਟ ‘ਚ ਹੀ ਨਹੀਂ ਸਗੋਂ ਵੱਖ-ਵੱਖ ਖੇਤਰਾਂ ਤੋਂ ਹਨ।”
BCCI ਨੇ ਕੌਫ਼ੀ ਵਿਦ ਕਰਨ ਟੈਲੀਵਿਯਨ ਪ੍ਰੋਗਰਾਮ ਦੌਰਾਨ ਮਹਿਲਾਵਾਂ ਨੂੰ ਲੈ ਕੇ ਆਪਣੇ ਤਜਰਬਿਆਂ ਦਾ ਜ਼ਿਕਰ ਕਰਦਿਆਂ ਪੰਡਯਾ ਨੇ ਸ਼ੇਖ਼ੀ ਬਘਾਰੀ ਸੀ ਕਿ ਉਹ ਨਾਈਟਕਲੱਬਾਂ ਵਿੱਚ ਕੁੜੀਆਂ ਨਾਲ ਦੋਸਤੀ ਕਰਦਾ ਰਹਿੰਦਾ ਹੈ ਅਤੇ ਉਸ ਦੇ ਮਾਤਾ ਪਿਤਾ ਉਸ ਦੇ ਇਨ੍ਹਾਂ ਕਾਰਨਾਮਿਆਂ ਬਾਰੇ ਜਾਣਦੇ ਵੀ ਹਨ।” ਦੂਜੇ ਪਾਸੇ, ਕੇ. ਐੱਲ. ਰਾਹੁਲ ਆਪਣੀ ਟਿੱਪਣੀਆਂ ਵਿੱਚ ਇੰਨਾ ਬੇਬਾਕ ਨਹੀਂ ਸੀ, ਪਰ ਗਾਜ ਉਸ ‘ਤੇ ਵੀ ਡਿੱਗੀ। ਘਟਨਾ ਤੋਂ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਪੰਡਯਾ ਅਤੇ ਰਾਹੁਲ ਨੂੰ ਜਾਂਚ ਪੈਂਡਿੰਗ ਰਹਿਣ ਤਕ ਮੁਅੱਤਲ ਕਰ ਦਿੱਤਾ ਗਿਆ।
ਸ਼੍ਰੀਸੰਥ ਨੇ ਕਿਹਾ, ”ਜੋ ਕੁਝ ਹੋਇਆ ਉਹ ਬੁਰਾ ਹੈ ਪਰ ਹੁਣ ਵਿਸ਼ਵ ਕੱਪ ਨਜ਼ਦੀਕ ਹੈ। ਹਾਰਦਿਕ ਅਤੇ ਰਾਹੁਲ ਦੋਵੇਂ ਚੰਗੇ ਕ੍ਰਿਕਟਰ ਹਨ। ਇਹ ਦੋਵੇਂ ਮੈਚ ਜੇਤੂ ਖਿਡਾਰੀ ਹਨ ਅਤੇ ਛੇਤੀ ਹੀ ਵਾਪਸੀ ਕਰਨਗੇ।”