ਹਾਈ ਬਲੱਡ ਪ੍ਰੈਸ਼ਰ ਦੇ ਕਾਰਨ, ਲੱਛਣ ਤੇ ਘਰੇਲੂ ਉਪਾਅ

ਇਸ ਭੱਜਦੌੜ, ਬਿਜ਼ੀ ਅਤੇ ਤਨਾਅ ਭਰੇ ਲਾਈਫ਼ ਸਟਾਈਲ ‘ਚ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ। ਬੇਵਕਤ ਖਾਣ-ਪੀਣ, ਉੱਠਣ ਬੈਠਣ ਦੀਆਂ ਆਦਤਾਂ ਕਾਰਨ ਲੋਕ ਕਈ ਬੀਮਾਰੀਆਂ ਦੀ ਚਪੇਟ ‘ਚ ਆਸਾਨੀ ਨਾਲ ਆ ਜਾਂਦੇ ਹਨ ਜਿਸ ‘ਚ ਹਾਈ ਅਤੇ ਲੋਅ ਬਲੱਡ ਸ਼ੂਗਰ ਅਤੇ ਹਾਰਟ ਨਾਲ ਜੁੜੀਆਂ ਸਮੱਸਿਆਵਾਂ ਆਮ ਸੁੰਨਣ ਨੂੰ ਮਿਲਦੀਆਂ ਹਨ। ਅੱਜ ਹਰ ਪੰਜ ਵਿੱਚੋਂ ਤਿੰਨ ਲੋਗ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਂਸ਼ਨ ਦੀ ਚਪੇਟ ‘ਚ ਹਨ। ਧਮਨੀਆਂ ‘ਚ ਖ਼ੂਨ ਦਾ ਦਬਾਅ ਵੱਧ ਜਾਣ ਨਾਲ ਦਿਲ ਦੀਆਂ ਧਮਨੀਆਂ ‘ਤੇ ਵੀ ਦਬਾਅ ਵੱਧ ਜਾਂਦਾ ਹੈ ਅਤੇ ਖ਼ੂਨ ਦਾ ਦੌਰਾ ਤੇਜ਼ ਹੋ ਜਾਂਦਾ ਹੈ। ਇਸ ਸਥਿਤੀ ‘ਚ ਰੋਗੀ ਦੇ ਖ਼ੂਨ ਦਾ ਦਬਾਅ 140/80 ਤੋਂ ਜ਼ਿਆਦਾ ਹੋ ਜਾਂਦਾ ਹੈ ਜਿਸ ਨਾਲ ਸਿਰ ਚਕਰਾਉਣ, ਅੱਖਾਂ ਦੇ ਅੱਗੇ ਹਨੇਰਾ, ਘਬਰਾਹਟ ਵਰਗੀਆਂ ਪਰੇਸ਼ਾਨੀਆਂ ਹੋਣ ਲੱਗਦੀਆਂ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਕੁੱਝ ਘਰੇਲੂ ਉਪਾਵਾਂ ਨਾਲ ਵੀ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ …
ਹਾਈ ਬੀ.ਪੀ. ਦੇ ਕਾਰਨ
ਮਸਾਲੇਦਾਰ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰਨਾ; ਸ਼ਰਾਬ, ਸਿਗਰਟ ਦੇ ਕਾਰਨ; ਭੋਜਨ ‘ਚ ਜ਼ਿਆਦਾ ਮਾਤਾਰ ‘ਚ ਨਮਕ ਦੀ ਵਰਤੋਂ; ਜੰਕ ਫ਼ੂਡ ਖਾਣਾ; ਕਸਰਤ ਨਾ ਕਰਨਾ; ਮੋਟਾਪੇ ਕਾਰਨ; ਕਿਡਨੀ ਜਾਂ ਡਾਇਬਿਟੀਜ਼ ਦੇ ਰੋਗ ਕਾਰਨ; ਗ਼ਲਤ ਖਾਣ-ਪੀਣ, ਆਦਿ।
ਹਾਈ ਬੀ. ਪੀ. ਦੇ ਲੱਛਣ
ਬਲੱਡ ਪ੍ਰੈਸ਼ਰ ਵੱਧ ਜਾਣਾ; ਸਿਰਦਰਦ ਅਤੇ ਤਨਾਅ; ਛਾਤੀ ‘ਚ ਦਰਦ ਜਾਂ ਭਾਰੀਪਨ; ਸਾਹ ਲੈਣ ‘ਚ ਤਕਲੀਫ਼; ਅਚਾਨਕ ਘਬਰਾਹਟ; ਸਮਝਣ ਜਾਂ ਬੋਲਣ ‘ਚ ਮੁਸ਼ਕਿਲ; ਚਿਹਰੇ, ਬਾਂਹਾਂ ਜਾਂ ਪੈਰਾਂ ਦਾ ਸੁੰਨ ਹੋਣਾ; ਕਮਜ਼ੋਰੀ ਹਿਸੂਸ ਹੋਣਾ; ਧੁੰਧਲਾ ਦਿਖਾਈ ਦੇਣਾ;
ਹਾਈ ਬਲੱਡ ਪ੍ਰੈਸ਼ਰ ਦਾ ਘਰੇਲੂ ਇਲਾਜ
ਪਿਆਜ਼ ਦਾ ਰਸ: ਇੱਕ ਕੱਪ ਪਿਆਜ਼ ਦੇ ਰਸ ‘ਚ 1 ਚੱਮਚ ਨਿੰਬੂ ਪਾ ਕੇ ਪੀਣ ਨਾਲ ਬਲੱਡ ਪ੍ਰੈਸ਼ਰ ਤੋਂ ਆਰਾਮ ਮਿਲਦਾ ਹੈ।
ਸ਼ਹਿਤੂਤ: ਰੋਜ਼ 25 ਗ੍ਰਾਮ ਸ਼ਹਿਤੂਤ ਦਾ ਜੂਸ ਕੱਢ ਕੇ ਸਵੇਰੇ ਪੀਓ। ਰੋਜ਼ਾਨਾ ਇਸ ਦੀ ਵਰਤੋਂ ਇਸ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦੀ ਹੈ।
ਦਾਲਚੀਨੀ ਪਾਊਡਰ: ਅੱਧਾ ਚੱਮਚ ਦਾਲਚੀਨੀ ਦੇ ਪਾਊਡਰ ਨੂੰ ਰੋਜ਼ ਸਵੇਰੇ ਗਰਮ ਪਾਣੀ ਦੇ ਨਾਲ ਲਓ। ਇਸ ਨਾਲ ਹਾਈ ਅਤੇ ਲੋਅ ਬਲੱਡ ਪਰੇਸ਼ਾਨੀ ਖਤਮ ਹੋ ਜਾਂਦੀ ਹੈ।
ਲੌਕੀ ਦਾ ਰਸ: ਰੋਜ਼ ਸਵੇਰੇ ਖ਼ਾਲੀ ਪੇਟ ਲੌਕੀ ਦਾ ਰਸ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੁੰਦੀ। ਇਸ ਤੋਂ ਇਲਾਵਾ ਇਸ ਨਾਲ ਦਿਲ ਅਤੇ ਡਾਇਬਿਟੀਜ਼ ਦੀਆਂ ਬੀਮਾਰੀਆਂ ਵੀ ਦੂਰ ਰਹਿੰਦੀਆਂ ਹਨ।
ਮੇਥੀ ਦੇ ਦਾਣੇ: ਸੌਂਣ ਤੋਂ ਪਹਿਲਾਂ ਮੇਥੀ ਦੇ ਦਾਣਿਆਂ ਨੂੰ ਗਰਮ ਪਾਣੀ ‘ਚ ਭਿਓਂ ਦਿਓ। ਸਵੇਰੇ ਉੱਠ ਕੇ ਖ਼ਾਲੀ ਪੇਟ ਇਸ ਦਾ ਪਾਣੀ ਪੀਣ ਅਤੇ ਦਾਣਿਆਂ ਨੂੰ ਚਬਾਉਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ।