ਇਸ ਭੱਜਦੌੜ, ਬਿਜ਼ੀ ਅਤੇ ਤਨਾਅ ਭਰੇ ਲਾਈਫ਼ ਸਟਾਈਲ ‘ਚ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ। ਬੇਵਕਤ ਖਾਣ-ਪੀਣ, ਉੱਠਣ ਬੈਠਣ, ਦੀਆਂ ਆਦਤਾਂ ਕਾਰਨ ਲੋਕ ਕਈ ਬੀਮਾਰੀਆਂ ਦੀ ਚਪੇਟ ‘ਚ ਆਸਾਨੀ ਨਾਲ ਆ ਜਾਂਦੇ ਹਨ ਜਿਸ ‘ਚ ਹਾਈ ਅਤੇ ਲੋਅ ਬਲੱਡ ਸ਼ੂਗਰ ਅਤੇ ਹਾਰਟ ਨਾਲ ਜੁੜੀਆਂ ਸਮੱਸਿਆਵਾਂ ਆਮ ਸੁਨਣ ਨੂੰ ਮਿਲਦੀਆਂ ਹਨ। ਅੱਜ ਹਰ ਪੰਜ ਵਿੱਚੋਂ ਤਿੰਨ ਲੋਕ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਂਸ਼ਨ ਦੀ ਚਪੇਟ ‘ਚ ਹਨ। ਧਮਨੀਆਂ ‘ਚ ਖ਼ੂਨ ਦਾ ਦਬਾਅ ਵੱਧ ਜਾਣ ਨਾਲ ਦਿਲ ਦੀਆਂ ਧਮਨੀਆਂ ‘ਤੇ ਵੀ ਦਬਾਅ ਵੱਧ ਜਾਂਦਾ ਹੈ ਅਤੇ ਖ਼ੂਨ ਦਾ ਦੌਰਾ ਤੇਜ਼ ਹੋ ਜਾਂਦਾ ਹੈ। ਇਸ ਸਥਿਤੀ ‘ਚ ਰੋਗੀ ਦੇ ਖ਼ੂਨ ਦਾ ਦਬਾਅ 140/80 ਤੋਂ ਜ਼ਿਆਦਾ ਹੋ ਜਾਂਦਾ ਹੈ ਜਿਸ ਨਾਲ ਸਿਰ ਚਕਰਾਉਣ ਲੱਗਦਾ ਹੈ, ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ, ਘਬਰਾਹਟ ਅਤੇ ਵਰਗੀਆਂ ਪਰੇਸ਼ਾਨੀਆਂ ਹੋਣ ਲੱਗਦੀਆਂ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ, ਪਰ ਕੁੱਝ ਘਰੇਲੂ ਉਪਾਅ ਨਾਲ ਵੀ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ …
ਹਾਈ BP ਦੇ ਕਾਰਨ
ਮਸਾਲੇਦਾਰ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰਨਾ; ਸ਼ਰਾਬ, ਸਿਗਰਟ ਦੇ ਕਾਰਨ; ਭੋਜਨ ‘ਚ ਜ਼ਿਆਦਾ ਮਾਤਾਰ ‘ਚ ਨਮਕ ਦੀ ਵਰਤੋਂ; ਜੰਕ ਫ਼ੂਡ ਖਾਣਾ; ਕਸਰਤ ਨਾ ਕਰਨਾ; ਮੋਟਾਪਾ; ਕਿਡਨੀ ਜਾਂ ਡਾਇਬਿਟੀਜ਼ ਦੇ ਰੋਗ; ਗ਼ਲਤ ਖਾਣ-ਪੀਣ, ਆਦਿ
ਹਾਈ BP ਦੇ ਲੱਛਣ
ਬਲੱਡ ਪ੍ਰੈਸ਼ਰ ਵਧ ਜਾਣਾ; ਸਿਰਦਰਦ ਅਤੇ ਤਣਾਅ; ਛਾਤੀ ‘ਚ ਦਰਦ ਜਾਂ ਭਾਰੀਪਨ; ਸਾਹ ਲੈਣ ‘ਚ ਤਕਲੀਫ਼; ਅਚਾਨਕ ਘਬਰਾਹਟ; ਸਮਝਣ ਜਾਂ ਬੋਲਣ ‘ਚ ਮੁਸ਼ਕਿਲ; ਚਿਹਰੇ, ਬਾਹ ਜਾਂ ਪੈਰਾਂ ਦਾ ਸੁੰਨ ਹੋਣਾ; ਕਮਜ਼ੋਰੀ ਮਹਿਸੂਸ ਹੋਣਾ, ਧੁੰਧਲਾ ਦਿਖਾਈ ਦੇਣਾ, ਆਦਿ।
ਹਾਈ ਬਲੱਡ ਪ੍ਰੈਸ਼ਰ ਦਾ ਘਰੇਲੂ ਇਲਾਜ
ਪਿਆਜ਼ ਦਾ ਰਸ – ਪਿਆਜ਼ ਦੇ ਰਸ ‘ਚ ਇੱਕ ਚੱਮਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਇਸ ਬੀਮਾਰੀ ਤੋਂ ਆਰਾਮ ਮਿਲਦਾ ਹੈ।
ਸ਼ਹਿਤੂਤ – 25 ਗ੍ਰਾਮ ਸ਼ਹਿਤੂਤ ਦਾ ਜੂਸ ਕੱਢ ਕੇ ਰੋਜ਼ ਸਵੇਰੇ ਪੀਓ। ਰੋਜ਼ਾਨਾ ਇਸ ਦੀ ਵਰਤੋਂ ਇਸ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦੀ ਹੈ।
ਦਾਲਚੀਨੀ ਪਾਊਡਰ – ਅੱਧਾ ਚੱਮਚ ਦਾਲਚੀਨੀ ਦੇ ਪਾਊਡਰ ਨੂੰ ਰੋਜ਼ ਸਵੇਰੇ ਗਰਮ ਪਾਣੀ ਦੇ ਨਾਲ ਲਓ। ਇਸ ਨਾਲ ਹਾਈ ਅਤੇ ਲੋਅ ਬਲੱਡ ਪਰੇਸ਼ਾਨੀ ਖ਼ਤਮ ਹੋ ਜਾਂਦੀ ਹੈ।
ਲੌਕੀ ਦਾ ਰਸ – ਸਵੇਰੇ ਖ਼ਾਲੀ ਪੇਟ ਰੋਜ਼ ਲੌਕੀ ਦਾ ਰਸ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੁੰਦੀ। ਇਸ ਤੋਂ ਇਲਾਵਾ ਇਸ ਨਾਲ ਦਿਲ ਅਤੇ ਡਾਇਬੀਟੀਜ਼ ਦੀਆਂ ਬੀਮਾਰੀਆਂ ਵੀ ਦੂਰ ਰਹਿੰਦੀਆਂ ਹਨ।
ਮੇਥੀ ਦੇ ਦਾਣੇ – ਸੌਂਣ ਤੋਂ ਪਹਿਲਾਂ ਮੇਥੀ ਦੇ ਦਾਣਿਆਂ ਨੂੰ ਗਰਮ ਪਾਣੀ ‘ਚ ਭਿਓਂ ਦਿਓ। ਸਵੇਰੇ ਉੱਠ ਕੇ ਖ਼ਾਲੀ ਪੇਟ ਇਸ ਦਾ ਪਾਣੀ ਪੀਣ ਅਤੇ ਦਾਣਿਆਂ ਨੂੰ ਚਬਾਉਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਸੂਰਜਵੰਸ਼ੀ










