ਹਲਦੀ ਦੀ ਵਰਤੋਂ ਹਰ ਭਾਰਤੀ ਘਰ ‘ਚ ਕੀਤੀ ਜਾਂਦੀ ਹੈ। ਹਲਦੀ ਖਾਣੇ ਦਾ ਸੁਆਦ ਵਧਾਉਣ ਦੇ ਨਾਲ ਨਾਲ ਸ਼ਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੀ ਹੈ। ਇਸ ‘ਚ ਮੌਜੂਦ ਤੱਤ ਸਿਹਤ ਅਤੇ ਚਮੜੀ ਦੋਹਾਂ ਲਈ ਫ਼ਾਇਦੇਮੰਦ ਹਨ। ਇਸ ਲਈ ਆਪਣੇ ਭੋਜਨ ‘ਚ ਹਲਦੀ ਨੂੰ ਜ਼ਰੂਰ ਸ਼ਾਮਿਲ ਕਰੋ। ਅਸੀਂ ਤੁਹਾਨੂੰ ਰੋਜ਼ਾਨਾ ਹਲਦੀ ਦੀ ਵਰਤੋਂ ਨਾਲ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸ ਰਹੇ ਹਾਂ …
ਦਿਲ ਲਈ ਫ਼ਾਇਦੇਮੰਦ – ਹਲਦੀ ‘ਚ ਮੌਜੂਦ ਤੱਤ ਕੋਲੈਸਟਰੋਲ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਖ਼ੂਨ ਨੂੰ ਜੰਮਣ ਤੋਂ ਰੋਕਦੇ ਹਨ। ਇਸ ਲਈ ਹਲਦੀ ਨੂੰ ਆਪਣੇ ਭੋਜਨ ‘ਚ ਜ਼ਰੂਰ ਸ਼ਾਮਿਲ ਕਰੋ।
ਦਿਮਾਗ਼ ਲਈ ਫ਼ਾਇਦੇਮੰਦ – ਰੋਜ਼ਾਨਾ ਹਲਦੀ ਦੀ ਵਰਤੋਂ ਕਰਨ ਨਾਲ ਦਿਮਾਗ਼ ਸਿਹਤਮੰਦ ਰਹਿੰਦਾ ਹੈ। ਇਸ ਨਾਲ ਦਿਮਾਗ਼ ਦੀਆਂ ਨਾੜੀਆਂ ਸੁਗੜਨ ਵਰਗੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ।
ਕੈਂਸਰ ਤੋਂ ਬਚਾਏ – ਹਲਦੀ ‘ਚ ਕੈਂਸਰ ਵਿਰੋਧੀ ਤੱਤ ਮੌਜੂਦ ਹੁੰਦੇ ਹਨ ਜੋ ਸ਼ਰੀਰ ਨੂੰ ਕੈਂਸਰ ਵਰਗੀ ਬੀਮਾਰੀ ਤੋਂ ਦੂਰ ਰੱਖਦੇ ਹਨ। ਇਸਦੇ ਇਲਾਵਾ ਹਲਦੀ ਕੈਂਸਰ ਨੂੰ ਵਧਣ ਤੋਂ ਰੋਕਦੀ ਹੈ।
ਸਾਹ ਸੰਬੰਧੀ ਸਮੱਸਿਆ – ਹਲਦੀ ‘ਚ ਐਂਟੀ-ਮਾਈਕਰੋਬੀਅਲ ਗੁਣ ਹੁੰਦੇ ਹਨ। ਇਸ ਲਈ ਇਸ ਨੂੰ ਗਰਮ ਦੁੱਧ ਦੇ ਨਾਲ ਲੈਣ ਨਾਲ ਨਾਲ ਦਮਾ, ਫ਼ੇਫ਼ੜਿਆਂ ‘ਚ ਰੇਸ਼ਾ, ਆਦਿ ਬੀਮਾਰੀਆਂ ਤੋਂ ਆਰਾਮ ਮਿਲਦਾ ਹੈ।
ਭਾਰ ਕੰਟਰੋਲ ਕਰੇ – ਹਲਦੀ ‘ਚ ਕੈਲਸ਼ੀਅਮ ਅਤੇ ਮਿਨਰਲਜ਼ ਜਿਹੇ ਕਈ ਪੌਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਭਾਰ ਘਟਾਉਣ ‘ਚ ਮਦਦਗਾਰ ਹੁੰਦੇ ਹਨ। ਇਸ ਦੀ ਵਰਤੋਂ ਕਰਨ ਨਾਲ ਸ਼ਰੀਰ ‘ਚ ਚਰਬੀ ਘੱਟ ਹੁੰਦੀ ਹੈ। ਇਸ ਲਈ ਜੋ ਲੋਕ ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ ਉਨ੍ਹਾਂ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
ਪਾਚਨ ਸ਼ਕਤੀ ਨੂੰ ਮਜ਼ਬੂਤ ਕਰੇ – ਹਲਦੀ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਨ ‘ਚ ਵੀ ਸਹਾਈ ਹੁੰਦੀ ਹੈ। ਇਸ ਤੋਂ ਇਲਾਵਾ ਇਹ ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਗੈਸ, ਐਸਿਡਿਟੀ, ਕਬਜ਼, ਆਦਿ ਨੂੰ ਦੂਰ ਕਰਦੀ ਹੈ।
ਸੂਰਜਵੰਸ਼ੀ










