ਹਰਿਮੰਦਰ ਸਾਹਿਬ ਕੰਪਲੈਕਸ ‘ਚ ਸੇਵਾਦਾਰ ਨੂੰ ਲੱਗੀ ਗੋਲੀ

01ਅੰਮ੍ਰਿਤਸਰ: ਹਰਿਮੰਦਰ ਸਾਹਿਬ ਕੰਪਲੈਕਸ ਵਿਚ ਅੱਜ ਇਕ ਐਸ.ਜੀ.ਪੀ.ਸੀ. ਦਾ ਸੇਵਾਦਾਰ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਇਹ ਗੋਲੀ ਬਾਹਰੋਂ ਕਿਸੇ ਨੇ ਚਲਾਈ ਸੀ, ਜੋ ਕਿ ਸੇਵਾਦਾਰ ਦੇ ਸਿਰ ‘ਚ ਲੱਗੀ। ਗੋਲੀ ਲੱਗਣ ਕਾਰਨ ਸੇਵਾਦਾਰ ਜ਼ਖ਼ਮੀ ਹੋ ਗਿਆ। ਡਾਕਟਰਾਂ ਅਨੁਸਾਰ ਸੇਵਾਦਾਰ ਦੀ ਹਾਲਤ ਠੀਕ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਸੇਵਾਦਾਰ ਦੀ ਡਿਊਟੀ ਦੁਖ ਭੰਜਨੀ ਬੇਰੀ ਕੋਲ ਲੱਗੀ ਹੋਈ ਸੀ। ਹਾਲਾਂਕਿ ਇਹ ਸਾਫ ਨਹੀਂ ਹੋਇਆ ਕਿ ਉਨ•ਾਂ ਨੂੰ ਟਾਰਗੇਟ ਕਰਕੇ ਗੋਲੀ ਚਲਾਈ ਗਈ ਸੀ। ਫਿਲਹਾਲ ਪੁਲਿਸ ਅਤੇ ਫੋਰੈਂਸਿਕ ਟੀਮ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਅੱਜ ਮਾਘੀ ਦੇ ਮੇਲੇ ਮੌਕੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਕਾਫੀ ਸੰਗਤ ਪਹੁੰਚੀ ਹੋਈ ਸੀ।