ਸੰਤਰਾ ਖਾਓ ਸਿਹਤ ਬਣਾਓ

ਸਰਦੀਆਂ ਦੇ ਮੌਸਮ ‘ਚ ਬਾਜ਼ਾਰ ‘ਚ ਤਾਜ਼ੇ ਸੰਤਰੇ ਆਉਣੇ ਸ਼ੁਰੂ ਹੋ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਕਈ ਤਰੀਕਿਆਂ ਨਾਲ ਆਪਣੀ ਡਾਇਟ ‘ਚ ਸ਼ਾਮਿਲ ਕਰਦੇ ਹਾਂ। ਸੰਤਰੇ ਦੀ ਵਰਤੋਂ ਕੋਈ ਸਵੇਰੇ ਜੂਸ ਰਾਹੀਂ ਕਰਦਾ ਅਤੇ ਕੋਈ ਇਸ ਨੂੰ ਸ਼ਾਮ ਦੇ ਬਰੇਕ ‘ਚ ਖਾਣਾ ਪਸੰਦ ਕਰਦਾ ਹੈ। ਸੰਤਰੇ ‘ਚ ਵਾਇਟਾਮਿਨ-C, A, ਐਮੀਨੋ ਐਸਿਡ, ਬੀ-ਕੌਮਪਲੈਕਸ, ਕੈਲਸ਼ੀਅਮ, ਫ਼ਾਸਫ਼ੋਰਸ, ਸੋਡੀਅਮ ਵਰਗੇ ਮਿਨਰਲ ਪਾਏ ਜਾਂਦੇ ਹਨ ਜਿਨ੍ਹਾਂ ਨਾਲ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਇੱਕ ਦਿਨ ‘ਚ ਇੱਕ ਸੰਤਰਾ ਖਾਣ ਨਾਲ ਸ਼ਰੀਰ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ। ਸੰਤਰਾ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਵੀ ਦੂਰ ਰੱਖਦਾ ਹੈ। ਸੰਤਰਾ ਖਾਣ ਨਾਲ ਇਮੀਊਨ ਸਿਸਟਮ ਮਜ਼ਬੂਤ ਹੁੰਦਾ ਹੈ।
ਬਲੱਡ ਪ੍ਰੈਸ਼ਰ ਕੰਟਰੋਲ – ਫ਼ਾਈਬਰ ਅਤੇ ਸੋਡੀਅਮ ਦੇ ਗੁਣਾਂ ਨਾਲ ਭਰਪੂਰ ਸੰਤਰਾ ਡਾਇਬਟੀਜ਼ ਦੇ ਮਰੀਜ਼ਾਂ ਲਈ ਬਹੁਤ ਚੰਗਾ ਹੁੰਦਾ ਹੈ। ਹਾਈ ਜਾਂ ਲੋਅ ਬਲੱਡ ਪ੍ਰੈਸ਼ਰ ਹੋਣ ਦੀ ਸਮੱਸਿਆ ‘ਤੇ ਰੋਜ਼ਾਨਾ ਆਪਣੀ ਡਾਇਟ ‘ਚ ਸੰਤਰੇ ਦੀ ਵਰਤੋਂ ਕਰੋ ਜਿਸ ਨਾਲ ਤੁਹਾਨੂੰ ਲਾਭ ਹੋਵੇਗਾ।
ਕੈਂਸਰ – ਸੰਤਰੇ ‘ਚ ਮੌਜੂਦ ਵਾਇਟਾਮਿਨ-A ਅਤੇ C ਸ਼ਰੀਰ ‘ਚ ਮੌਜੂਦ ਲਾਈਮੋਨਿਨ ਕੈਂਸਰ ਸੈੱਲਜ਼ ਨੂੰ ਵਧਣ ਤੋਂ ਰੋਕਦੇ ਹਨ। ਸੰਤਰਾ ਸ਼ਰੀਰ ਨੂੰ ਨੁਕਸਾਨ ਪਹੁੰਚਾਉਣਵਾਲੇ ਫ਼੍ਰੀ ਰੈਡਿਕਲਜ਼ ਤੋਂ ਸੁਰੱਖਿਅਤ ਰੱਖਦਾ ਹੈ। ਸਟਡੀ ਮੁਤਾਬਿਕ, ਸੰਤਰਾ ਲਿਵਰ ਅਤੇ ਬ੍ਰੈੱਸਟ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦਾ ਹੈ।
ਕਿਡਨੀ ਦੀ ਪਥਰੀ – ਕਿਡਨੀ ਸਟੋਨ ਦੀ ਸਮੱਸਿਆ ਹੋਣ ‘ਤੇ ਰੋਜ਼ਾਨਾ ਸੰਤਰੇ ਦੇ ਜੂਸ ਦੀ ਵਰਤੋਂ ਆਪਣੀ ਡਾਇਟ ‘ਚ ਕਰੋ। ਸੰਤਰੇ ਦੀ ਵਰਤੋਂ ਕਰਨ ਨਾਲ ਕਿਡਨੀ ‘ਚੋਂ ਪਥਰੀ 2-3 ਹਫ਼ਤਿਆਂ ‘ਚ ਹੀ ਨਿਕਲ ਜਾਵੇਗੀ।
ਬਵਾਸੀਰ – ਖਾਣਾ ਖਾਣ ਤੋਂ ਬਾਅਦ ਰੋਜ਼ਾਨਾ ਇੱਕ ਗਿਲਾਸ ਸੰਤਰੇ ਦੇ ਜੂਸ ਦੀ ਵਰਤੋਂ ਕਰਨ ਨਾਲ ਪੇਟ ‘ਚ ਪਾਇਆ ਜਾਣ ਵਾਲਾ ਅਲਸਰ ਖ਼ਤਮ ਹੁੰਦਾ ਹੈ। ਇਹ ਬਵਾਸੀਰ ਤੋਂ ਰਾਹਤ ਵੀ ਦਿਵਾਉਂਦਾ ਹੈ। ਇਸ ਤੋਂ ਇਲਾਵਾ ਸੰਤਰੇ ਦੇ ਛਿਲਕੇ ਦਾ ਪਾਊਡਰ ਬਣਾ ਕੇ ਗਰਮ ਪਾਣੀ ਦੇ ਨਾਲ ਪੀਣ ਨਾਲ ਬਵਾਸੀਰ ਤੋਂ ਰਾਹਤ ਮਿਲਦੀ ਹੈ।
ਗਠੀਆ – ਸਰਦੀਆਂ ‘ਚ ਗਠੀਏ ਦੇ ਰੋਗੀਆਂ ਦੇ ਜੋੜਾਂ ਅਤੇ ਗੋਡਿਆਂ ਦਾ ਦਰਦ ਹੋਰ ਵੀ ਵੱਧ ਜਾਂਦਾ ਹੈ।
ਬੁਖ਼ਾਰ – ਜੇ ਤੁਹਾਨੂੰ ਤੇਜ਼ ਬੁਖ਼ਾਰ ਹੈ ਤਾਂ ਦਿਨ ‘ਚ ਦੋ ਵਾਰ ਸੰਤਰੇ ਦੇ ਜੂਸ ਦੀ ਵਰਤੋਂ ਕਰੋ। ਇਸ ਦੀ ਵਰਤੋਂ ਸ਼ਰੀਰ ਦੇ ਤਾਪਮਾਨ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ।
ਪੇਟ ਦੀਆਂ ਸਮੱਸਿਆਵਾਂ – ਸੰਤਰੇ ਦੇ ਰਸ ਨੂੰ ਗਰਮ ਕਰ ਕੇ ਉਸ ‘ਚ ਕਾਲੀ ਮਿਰਚ ਪਾ ਕੇ ਪੀਓ। ਪੇਟ ‘ਚ ਗੈਸ, ਅਪੱਚ, ਬਦਹਜ਼ਮੀ, ਸੋਜ ਅਤੇ ਇਨਫ਼ੈਕਸ਼ਨ ਨੂੰ ਦੂਰ ਕਰਨ ਲਈ ਇਸ ਮਿਸ਼ਰਣ ਦੀ ਵਰਤੋਂ ਕਰੋ।
ਸਰਦੀ-ਜ਼ੁਕਾਮ – ਸੰਤਰੇ ‘ਚ ਪਾਏ ਜਾਣ ਵਾਲਾ ਵਾਇਟਾਮਿਨ-C ਸਰਦੀ-ਜੁਕਾਮ, ਖ਼ਾਂਸੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਰੋਜ਼ਾਨਾ ਸੰਤਰੇ ਦੇ ਜੂਸ ‘ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਸਿਹਤ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ।
ਸੂਰਜਵੰਸ਼ੀ