ਸੋਨਮ ‘ਤੇ ਮਾਣ ਮਹਿਸੂਸ ਕਰਦੈ ਪਿਤਾ ਅਨਿਲ ਕਪੂਰ

ਅਦਾਕਾਰ ਅਨਿਲ ਕਪੂਰ ਨੇ ਬੇਟੀ ਸੋਨਮ ਕਪੂਰ ਨੂੰ ਉਸ ਦੀਆਂ ਲਗਤਾਰ 8 ਫ਼ਿਲਮਾਂ ਹਿੱਟ ਰਹਿਣ ਹੋਣ ‘ਤੇ ਵਧਾਈ ਦਿੱਤੀ ਹੈ। ਅਨਿਲ ਨੇ ਸੋਨਮ ਦੇ ਕਰੀਅਰ ‘ਚ ਚੰਗੇ ਸਾਧਨ ਚੁਣਨ ਲਈ ਉਸ ਦੀ ਤਾਰੀਫ਼ ਕੀਤੀ ਹੈ। ਸੋਨਮ ਕਪੂਰ ਦੀ ਉਪਲਬਧੀਆਂ ਤੋਂ ਖ਼ੁਸ਼ ਅਨਿਲ ਨੇ ਟਵੀਟ ਕਰ ਕੇ ਕਿਹਾ, ”ਕੁਝ ਫ਼ੈਸਲੇ ਸਾਡੀ ਜ਼ਿੰਦਗੀ ਬਣਾ ਦਿੰਦੇ ਹਨ। ਸੋਨਮ ਤੂੰ ਕੁੱਝ ਅਜਿਹੇ ਫ਼ੈਸਲੇ ਲਏ ਜੋ ਬਹੁਤ ਚੰਗੇ ਸਨ, ਪਟਕਾਥਾਵਾਂ ਦੇ ਤੌਰ ‘ਤੇ ਡਾਇਰੈਕਟਰ ਅਤੇ ਵਿਸ਼ੇ ਦੇ ਤੌਰ ‘ਤੇ ਤੇਰੀ ਸਖ਼ਤ ਮਿਹਨਤ ਅਤੇ ਪ੍ਰਤੀਬੱਧਤਾ ਨੇ ਲਗਾਤਾਰ 8 ਫ਼ਿਲਮਾਂ ਨੂੰ ਹਿੱਟ ਕਰ ਦਿੱਤਾ। ਬਹੁਤ ਖ਼ੁਸ਼ ਹਾਂ ਅਤੇ ਤੇਰੇ ‘ਤੇ ਮਾਣ ਮਹਿਸੂਸ ਹੁੰਦਾ ਹੈ।” ਅਨਿਲ ਨੇ ਸੋਨਮ ਦੀਆਂ ਇਨ੍ਹਾਂ 8 ਹਿੱਟ ਫ਼ਿਲਮਾਂ ਦੇ ਪੋਸਟਰਜ਼ ਵੀ ਕੋਲਾਜ ਦੇ ਰੂਪ ‘ਚ ਸਾਂਝੇ ਕੀਤੇ। ਇਸ ਤੋਂ ਇਲਾਵਾ ਸੋਨਮ ਕਪੂਰ ਪਹਿਲੀ ਵਾਰ ਆਪਣੇ ਪਿਤਾ ਅਨਿਲ ਕਪੂਰ ਨਾਲ ਆਪਣੀ ਅਗਲੀ ਫ਼ਿਲਮ ਏਕ ਲੜਕੀ ਕੋ ਦੇਖਾ ਤੋ ਐਸਾ ਲਗਾ ‘ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ‘ਚ ਉਸ ਨਾਲ ਬੌਲੀਵੁੱਡ ‘ਚ ਗੰਭੀਰ ਅਦਾਕਾਰੀ ਲਈ ਜਾਣੇ ਜਾਂਦੇ ਅਦਾਕਾਰ ਰਾਜਕੁਮਾਰ ਰਾਓ ਵੀ ਅਹਿਮ ਕਿਰਾਦਰ ‘ਚ ਨਜ਼ਰ ਆਏਗਾ। ਹਾਲ ਹੀ ‘ਚ ਸੋਨਮ ਕਪੂਰ ਨੇ ਟਵਿਟਰ ਐਕਾਊਂਟ ‘ਤੇ ਫ਼ਿਲਮ ਵਿਚਲੇ ਆਪਣੇ ਲੁਕ ਦੀ ਇੱਕ ਤਸਵੀਰ ਆਪਣੇ ਫ਼ੈਨਜ਼ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਸੋਨਮ ਹੱਸਦੀ ਹੋਈ ਨਜ਼ਰ ਆ ਰਹੀ ਹੈ। ਉਥੇ ਹੀ ਫ਼ਿਲਮ ਦੀ ਟੀਜ਼ਰ ਦੀ ਸ਼ੁਰੂਆਤ ‘ਚ ਅਨਿਲ ਕਪੂਰ ਦੀ ਫ਼ਿਲਮ 1942: ਏਕ ਲਵ ਸਟੋਰੀ ਦਾ ਮਸ਼ਹੂਰ ਗੀਤ ਏਕ ਲੜਕੀ ਕੋ ਦੇਖਾ ਤੋ ਐਸਾ ਲਗਾ ਚਲ ਰਿਹਾ ਹੈ। ਫ਼ਿਰ ਕਹਾਣੀ ਸ਼ੁਰੂ ਹੁੰਦੀ ਹੈ 2018 ਤੋਂ ਜਿੱਥੇ ਸੋਨਮ ਕਪੂਰ ਇਹ ਆਖ ਰਹੀ ਹੈ ਕਿ ਟਰੂ ਲਵ ਦੇ ਰਸਤੇ ‘ਚ ਕਈ ਪ੍ਰਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ। ਫ਼ਿਲਮ ‘ਚ ਅਨਿਲ ਅਤੇ ਸੋਨਮ ਇੱਕ ਪਿਤਾ ਅਤੇ ਬੇਟੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।