ਗੰਗਟੋਕ – ਸਿੱਕਮ ਕ੍ਰਾਂਤੀਕਾਰੀ ਮੋਰਚਾ (SKM) ਐਤਵਾਰ ਨੂੰ ਲਗਾਤਾਰ ਦੂਜੀ ਵਾਰ ਸਿੱਕਮ ਵਿੱਚ ਸੱਤਾ ਵਿੱਚ ਪਰਤ ਆਈ ਹੈ। SKM ਨੇ 32 ਵਿਧਾਨ ਸਭਾ ਸੀਟਾਂ ‘ਚੋਂ 31 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ SDF ਨੂੰ ਸਿਰਫ਼ ਇੱਕ ਸੀਟ ਮਿਲੀ ਹੈ। ਤੇਨਜਿੰਗ ਨੋਰਬੂ ਲਮਥਾ ਸ਼ਿਆਰੀ ਤੋਂ ਜਿੱਤੇ ਹਨ। ਭਾਜਪਾ ਤੇ ਕਾਂਗਰਸ ਦੇ ਖਾਤੇ ਵੀ ਨਹੀਂ ਖੁੱਲ੍ਹ ਸਕੇ। ਅਰੁਣਾਚਲ ਅਤੇ ਸਿੱਕਮ ਵਿਧਾਨ ਸਭਾ ਲਈ 19 ਅਪ੍ਰੈਲ ਨੂੰ ਇੱਕੋ ਪੜਾਅ ਵਿੱਚ ਵੋਟਿੰਗ ਹੋਈ ਸੀ।
2019 ਦੀਆਂ ਆਮ ਚੋਣਾਂ ਤੋਂ ਬਾਅਦ ਐਸਕੇਐਮ ਦਾ ਭਾਜਪਾ ਨਾਲ ਗਠਜੋੜ ਸੀ ਪਰ ਇਸ ਵਾਰ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਸਿੱਕਮ ਵਿੱਚ ਇਕੱਲਿਆਂ ਹੀ ਚੋਣ ਲੜਨ ਦਾ ਐਲਾਨ ਕਰਕੇ ਗਠਜੋੜ ਤੋੜ ਦਿੱਤਾ।
ਅਰੁਣਾਚਲ ਵਿਧਾਨ ਸਭਾ ਵਿੱਚ 60 ਅਤੇ ਸਿੱਕਮ ਵਿੱਚ 32 ਸੀਟਾਂ ਹਨ। 2019 ਵਿੱਚ ਭਾਜਪਾ ਨੇ ਅਰੁਣਾਚਲ ਵਿੱਚ 42 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। ਇਸ ਦੇ ਨਾਲ ਹੀ ਸਿੱਕਮ ‘ਚ SKM 32 ‘ਚੋਂ 17 ਸੀਟਾਂ ਨਾਲ ਸਰਕਾਰ ‘ਚ ਹੈ।
ਅਰੁਣਾਚਲ ‘ਚ ਭਾਜਪਾ 41 ਸੀਟਾਂ ‘ਤੇ ਜਿੱਤ ਦਰਜ ਕਰ ਕੇ 4 ‘ਤੇ ਅੱਗੇ
ਅਰੁਣਾਚਲ ਪ੍ਰਦੇਸ਼ ‘ਚ ਭਾਜਪਾ ਨੇ 41 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ, ਜਦਕਿ 4 ਸੀਟਾਂ ‘ਤੇ ਲੀਡ ਹਾਸਲ ਕੀਤੀ ਹੈ। ਪਾਰਟੀ ਪਹਿਲਾਂ ਹੀ ਇਨ੍ਹਾਂ ਵਿੱਚੋਂ 10 ਸੀਟਾਂ ਬਿਨਾਂ ਮੁਕਾਬਲਾ ਜਿੱਤ ਚੁੱਕੀ ਹੈ। ਨੈਸ਼ਨਲ ਪੀਪਲਜ਼ ਪਾਰਟੀ ਨੇ 4 ਸੀਟਾਂ ਜਿੱਤੀਆਂ ਹਨ ਅਤੇ 2 ‘ਤੇ ਅੱਗੇ ਹੈ। ਪੀਪਲਜ਼ ਪਾਰਟੀ ਆਫ ਅਰੁਣਾਚਲ ਨੇ 2 ਸੀਟਾਂ ਜਿੱਤੀਆਂ ਹਨ। ਨੈਸ਼ਨਲਿਸਟ ਕਾਂਗਰਸ ਪਾਰਟੀ ਨੇ 1 ਸੀਟ ਜਿੱਤੀ ਹੈ ਅਤੇ 2 ‘ਤੇ ਅੱਗੇ ਹੈ। ਆਜ਼ਾਦ ਉਮੀਦਵਾਰਾਂ ਨੇ 2 ਸੀਟਾਂ ਜਿੱਤੀਆਂ ਹਨ ਅਤੇ 1 ‘ਤੇ ਅੱਗੇ ਹਨ।
SKM ਸਿੱਕਮ ਵਿੱਚ 21 ਸੀਟਾਂ ਜਿੱਤ ਕੇ 10 ਉੱਤੇ ਅੱਗੇ
ਸਿੱਕਮ ਕ੍ਰਾਂਤੀਕਾਰੀ ਮੋਰਚਾ (SKM) ਨੇ ਸਿੱਕਮ ਵਿੱਚ 21 ਸੀਟਾਂ ਜਿੱਤੀਆਂ ਹਨ। ਉਹ 10 ਸੀਟਾਂ ‘ਤੇ ਅੱਗੇ ਹੈ। ਸਿੱਕਮ ਡੈਮੋਕ੍ਰੇਟਿਕ ਫਰੰਟ (SDF) ਨੇ 1 ਸੀਟ ਜਿੱਤੀ ਹੈ।















