ਸਿਹਤ ਲਈ ਬੇਹੱਦ ਜਰੂਰੀ ਹੈ ਪ੍ਰੋਟੀਨ

ਸਿਹਤਮੰਦ ਰਹਿਣ ਲਈ ਸ਼ਰੀਰ ਨੂੰ ਸਾਰੇ ਉਚਿਤ ਤੱਤ ਮਿਲਣੇ ਚਾਹੀਦੇ ਹਨ। ਨਹੀਂ ਤਾਂ ਇਮਿਊਨਿਟੀ ਕਮਜ਼ੋਰ ਹੋ ਕੇ ਬੀਮਾਰੀਆਂ ਦੀ ਲਪੇਟ ‘ਚ ਆਉਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਅਜਿਹੇ ‘ਚ ਗੱਲ ਜੇਕਰ ਪ੍ਰੋਟੀਨ ਦੀ ਕਰੀਏ ਤਾਂ ਸਹੀ ਮਾਤਰਾ ‘ਚ ਪ੍ਰੋਟੀਨ ਲੈਣਾ ਬੇਹੱਦ ਜ਼ਰੂਰੀ ਹੈ। ਇਹ ਮਾਸਪੇਸ਼ੀਆਂ ਦੇ ਨਿਰਮਾਣ ਦੇ ਨਾਲ ਕੋਸ਼ਿਕਾਵਾਂ ਦੇ ਵਿਕਾਸ ‘ਚ ਮਦਦ ਕਰਦਾ ਹੈ। ਸਿਹਤ ਅਤੇ ਚਮੜੀ ਦੋਵਾਂ ਨੂੰ ਹੀ ਫ਼ਾਇਦਾ ਮਿਲਦਾ ਹੈ, ਪਰ ਗੱਲ ਇਸ ਦੀ ਵਰਤੋਂ ਦੀ ਕਰੀਏ ਤਾਂ ਕੁੱਝ ਲੋਕਾਂ ਨੂੰ ਜ਼ਿਆਦਾ ਮਾਤਰਾ ‘ਚ ਪ੍ਰੋਟੀਨ ਦੀ ਲੋੜ ਹੁੰਦੀ ਹੈ। ਚੱਲੋ ਇਸ ਹਫ਼ਤੇ ਅਸੀਂ ਤੁਹਾਨੂੰ ਇਸ ਦੇ ਬਾਰੇ ‘ਚ ਦੱਸਦੇ ਹਾਂ। ਉਸ ਤੋਂ ਪਹਿਲਾਂ ਜਾਣਦੇ ਹਾਂ ਪ੍ਰੋਟੀਨ ਨੂੰ ਵਰਤੋਂ ਕਰਨ ਦੇ ਕਾਰਨ …
ਕਿਓਂ ਹੈ ਪ੍ਰੋਟੀਨ ਜ਼ਰੂਰੀ – ਇਮਿਊਨਿਟੀ ਵਧਾਵੇ; ਵਾਲ ਅਤੇ ਨਹੁੰ ਤੇਜ਼ੀ ਨਾਲ ਵਧਣ; ਥਕਾਵਟ ਅਤੇ ਕਮਜ਼ੋਰੀ ਦੂਰ; ਸ਼ਰੀਰ ਅੰਦਰ ਵੱਖ-ਵੱਖ ਫੰਕਸ਼ਨ ਕਰਨ ‘ਚ ਮਿਲੇ ਮਦਦ; ਪਾਚਨ ਸ਼ਕਤੀ ਹੋਵੇ ਮਜ਼ਬੂਤ; ਸ਼ਰੀਰ ‘ਚ ਮੌਜੂਦ ਖ਼ਰਾਬ ਟਿਸ਼ੂ ਹੋਣ ਠੀਕ; ਮਾਸਪੇਸ਼ੀਆਂ ਅਤੇ ਹੱਡੀਆਂ ਅੰਦਰ ਤੋਂ ਮਜ਼ਬੂਤ; ਸ਼ਰੀਰ ਦਾ PH ਪੱਧਰ ਆਮ ਰਹਿੰਦਾ ਹੈ, ਆਦਿ।
ਪ੍ਰੋਟੀਨ ਦੀ ਕਮੀ ਦੇ ਨੁਕਸਾਨ – ਵਾਲ਼ ਅਤੇ ਨਹੁੰ ਕਮਜ਼ੋਰੀ ਆਉਣ ਕਾਰਨ ਟੁੱਟਣ ਲੱਗਦੇ ਹਨ; ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਅਕੜਨ ਅਤੇ ਦਰਦ; ਸ਼ਰੀਰ ਦੀ ਪ੍ਰਤੀਰੋਧਕ ਸਮਰੱਥਾ ਘੱਟੇ, ਆਦਿ।
ਜਿੰਮ ਜਾਣ ਵਾਲੇ: ਜੋ ਲੋਕ ਜਿਮ ਜਾ ਕੇ ਜਾਂ ਘਰ ‘ਚ ਹੀ ਵਰਕਆਊਟ ਕਰਦੇ ਹਨ ਤਾਂ ਉਨ੍ਹਾਂ ਨੂੰ ਖ਼ਾਸ ਤੌਰ ‘ਤੇ ਪ੍ਰੋਟੀਨ ਦੀ ਲੋੜ ਹੁੰਦੀ ਹੈ। ਅਸਲ ‘ਚ ਪ੍ਰੋਟੀਨ ਸ਼ਰੀਰ ‘ਚ ਮਾਸਪੇਸ਼ੀਆਂ ਦੇ ਨਿਰਮਾਣ ਦੇ ਨਾਲ ਕੋਸ਼ਿਕਾਵਾਂ ਦਾ ਵਿਕਾਸ ਕਰਨ ‘ਚ ਮਦਦ ਕਰਦਾ ਹੈ। ਨਾਲ ਹੀ ਸ਼ਰੀਰ ਅੰਦਰ ਮੌਜੂਦ ਖ਼ਰਾਬ ਟਿਸ਼ੂ ਠੀਕ ਕਰਨ ਦਾ ਕੰਮ ਕਰਦਾ ਹੈ। ਅਜਿਹੇ ‘ਚ ਕਸਰਤ ਕਰਨ ਤੋਂ ਬਾਅਦ ਮਾਸਪੇਸ਼ੀਆਂ ਦੀ ਰਿਕਵਰੀ ਕਰਨ ‘ਚ ਪ੍ਰੋਟੀਨ ਮੁੱਖ ਭੂਮਿਕਾ ਨਿਭਾਉਂਦਾ ਹੈ।
ਪਤਲੇ ਲੋਕ: ਜੋ ਲੋਕ ਆਪਣੇ ਪਤਲੇਪਨ ਤੋਂ ਪਰੇਸ਼ਾਨ ਹਨ ਉਨ੍ਹਾਂ ਨੂੰ ਆਪਣੀ ਖ਼ੁਰਾਕ ‘ਚ ਜ਼ਿਆਦਾ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਭੁੱਖ ਕੰਟਰੋਲ ਹੋਣ ਦੇ ਨਾਲ ਮਾਸਪੇਸ਼ੀਆਂ ਨੂੰ ਨੁਕਸਾਨ ਘੱਟ ਪਹੁੰਚਦਾ ਹੈ। ਨਾਲ ਹੀ ਸਹੀ ਭਾਰ ਦਿਵਾਉਣ ‘ਚ ਮਦਦ ਮਿਲਦੀ ਹੈ।
36 ਤੋਂ 55 ਸਾਲ ਦੇ ਉਮਰ: ਇਸ ਉਮਰ ਵਰਗ ‘ਚ ਆ ਕੇ ਲੋਕਾਂ ਨੂੰ ਆਪਣੀ ਖ਼ੁਰਾਕ ‘ਚ ਪ੍ਰੋਟੀਨ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਨੂੰ ਵਧਦੀ ਉਮਰ ‘ਚ ਮਾਸਪੇਸ਼ੀਆਂ ਅਤੇ ਜੋੜਾਂ ‘ਚ ਦਰਦ ਹੋਣ ਦੀ ਪਰੇਸ਼ਾਨੀ ਤੋਂ ਆਰਾਮ ਰਹਿੰਦਾ ਹੈ। ਇਸ ਤੋਂ ਇਲਾਵਾ 45 ਦੀ ਉਮਰ ਤੋਂ ਬਾਅਦ ਲੋਕਾਂ ਨੂੰ ਹਾਈ ਕੋਲੈਸਟਰੋਲ ਅਤੇ BP ਦੀ ਪਰੇਸ਼ਾਨੀ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ‘ਚ ਮਾਹਿਰਾਂ ਵਲੋਂ ਵੀ ਇਨ੍ਹਾਂ ਨੂੰ ਸਿਹਤ ਦਾ ਧਿਆਨ ਰੱਖਦੇ ਹੋਏ ਆਪਣੀ ਖ਼ੁਰਾਕ ‘ਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਅੰਡਰਐਕਟਿਵ ਥੌਇਰੌਇਡ: ਅੰਡਰਐਕਟਿਵ ਥੌਇਰੌਇਡ ਰੋਗ ਕਹਿਲਾਉਣ ਵਾਲੀ ਇਹ ਬੀਮਾਰੀ ਜ਼ਿਆਦਾਤਰ ਮਹਿਲਾਵਾਂ ਨੂੰ ਹੁੰਦੀ ਹੈ। ਇਹ ਉਹ ਸਥਿਤੀ ਹੈ ਜਦੋਂ ਥੌਇਰੌਇਡ ਗ੍ਰੰਥੀ ਸਹੀ ਤੋਂ ਥੌਇਰੌਇਡ ਹੌਰਮੋਨ ਬਣਾਉਣ ‘ਚ ਅਯੋਗ ਹੁੰਦੀ ਹੈ। ਅਜਿਹੇ ‘ਚ ਸ਼ਰੀਰ ਦਾ ਭਾਰ ਵਧਣ ਜਾਂ ਘੱਟ ਹੋਣ ਦੀ ਪਰੇਸ਼ਾਨੀ ਹੋਣ ਲੱਗਦੀ ਹੈ। ਇਸ ਤੋਂ ਬਚਣ ਲਈ ਸ਼ਰੀਰ ਨੂੰ ਪੂਰੀ ਮਾਤਰਾ ‘ਚ ਪ੍ਰੋਟੀਨ ਦੀ ਲੋੜ ਹੁੰਦੀ ਹੈ। ਸਹੀ ਮਾਤਰਾ ‘ਚ ਸ਼ਰੀਰ ਨੂੰ ਪ੍ਰੋਟੀਨ ਮਿਲਣ ਨਾਲ ਮਟੈਬਲਿਜ਼ਮ ਵਧਦਾ ਹੈ। ਅਜਿਹੇ ‘ਚ ਭਾਰ ਕੰਟਰੋਲ ‘ਚ ਰਹਿ ਕੇ ਸਿਹਤਮੰਦ ਰਹਿਣ ‘ਚ ਮਦਦ ਮਿਲਦੀ ਹੈ।
ਸ਼ਾਕਾਹਾਰੀ ਲੋਕਾਂ ਲਈ: ਅਸਲ ‘ਚ ਨੌਨਵੈੱਜ ਪ੍ਰੋਟੀਨ ਦਾ ਮੁੱਖ ਸਰੋਤ ਮੰਨਿਆ ਜਾਂਦਾ ਹੈ। ਅਜਿਹੇ ‘ਚ ਨੌਨ ਵੈਜੀਟੇਰੀਅਨ ਲੋਕ ਆਸਾਨੀ ਨਾਲ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰ ਲੈਂਦੇ ਹਨ। ਇਸ ਦੇ ਉਲਟ ਸ਼ਾਕਾਹਾਰੀ ਲੋਕ ਵੈੱਜ ਫ਼ੂਡ ਨਾਲ ਆਪਣੀ ਪ੍ਰੋਟੀਨ ਦੀ ਕਮੀ ਨੂੰ ਪੂਰਾ ਨਹ ਕਰ ਪਾਉਂਦੇ। ਅਜਿਹੇ ‘ਚ ਉਨ੍ਹਾਂ ਨੂੰ ਸਿਹਤ ਨਾਲ ਜੁੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਵੈਜੀਟੇਰੀਅਨ ਚੀਜ਼ਾਂ ‘ਚ ਵੀ ਪ੍ਰੋਟੀਨ ਹੋਣ ਨਾਲ ਇਸ ਨੂੰ ਆਪਣੀ ਖ਼ੁਰਾਕ ‘ਚ ਸ਼ਾਮਿਲ ਕਰਨ ਦੀ ਲੋੜ ਹੈ।
ਆਓ ਹੁਣ ਜਾਣਦੇ ਹਾਂ ਪ੍ਰੋਟੀਨ ਦੇ ਸਰੋਤਾਂ ਬਾਰੇ: ਸ਼ਾਕਾਹਾਰੀ ਲੋਕਾਂ ਲਈ ਰਾਜਮਾ, ਕਾਲੇ ਜਾਂ ਚਿੱਟੇ ਛੋਲੇ, ਮੂੰਗੀ, ਤੁਅਰ, ਮਸੂਰ, ਆਦਿ ਦਾਲਾਂ, ਹਰੀਆਂ ਪੱਤੇਦਾਰੀ ਸਬਜ਼ੀਆਂ, ਤਾਜ਼ੇ ਅਤੇ ਵਾਇਟਾਮਿਨ ਨਾਲ ਭਰਪੂਰ ਫ਼ਲ, ਸੁੱਕੇ ਮੇਵੇ, ਕਣਕ, ਮੱਕਾ, ਬਾਜਰਾ, ਚਾਵਲ, ਓਟਸ, ਆਦਿ ਮੋਟੇ ਬੀਜ, ਡੇਅਰੀ ਪ੍ਰੌਡਕਟਸ, ਖ਼ਰਬੂਜ਼ਾ, ਕੱਦੂ, ਚੀਆ, ਅਸਲੀ ਅਤੇ ਸੂਰਜਮੁਖੀ ਦੇ ਬੀਜ।
ਮਾਸਾਹਾਰੀਆਂ ਲਈ ਚਿਕਨ, ਅੰਡੇ, ਮੱਛੀ, ਮਟਨ, ਰੈੱਡ ਮੀਟ, ਐੱਗ ਵ੍ਹਾਈਟ, ਸੀ-ਫ਼ੂਡਜ਼, ਆਦਿ।
ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।