ਸਾਡਾ ਧਿਆਨ ਸਿਰਫ਼ ਕ੍ਰਿਕਟ ‘ਤੇ: ਕੋਹਲੀ

ਗਾਲੇਂ ਵਿਰਾਟ ਕੋਹਲੀ ਤੋਂ ਕਈ ਵਾਰ ਹਾਲ ਹੀ ਵਿੱਚ ਕੋਚ ਦੀ ਨਿਯੁਕਤੀ ‘ਤੇ ਉਠੇ ਵਿਵਾਦ ਨਾਲ ਸਬੰਧਤ ਸਵਾਲ ਪੁੱਛੇ ਗਏ ਪਰ ਅੱਜ ਉਨ੍ਹਾਂ ਨੇ ਅਨਿਲ ਕੁੰਬਲੇ ਦੇ ਅਸਤੀਫ਼ਾ ਦੇਣ ਦੇ ਬਾਅਦ ਰਵੀ ਸ਼ਾਸਤਰੀ ਦੀ ਮੁੱਖ ਕੋਚ ਅਹੁਦੇ ਉੱਤੇ ਨਿਯੁਕਤੀ ਨਾਲ ਸਬੰਧਤ ਸਵਾਲਾਂ ਉੱਤੇ ਰੋਕ ਲਗਾ ਦਿੱਤੀ ਹੈ। ਇਹ ਪੁੱਛਣ ਉੱਤੇ ਕਿ ਕੋਚ ਦੀ ਨਿਯੁਕਤੀ ਸਬੰਧਤ ਵਿਵਾਦਾਂ ਤੋਂ ਟੀਮ ਕਿਸ ਤਰ੍ਹਾਂ ਉਬਰ ਰਹੀ ਹੈ ਤਾਂ ਕੋਹਲੀ ਨੇ ਕਿਹਾ, ਇਸ (ਕੋਚ ਦਾ ਮੁੱਦਾ) ਉੱਤੇ ਹੁਣ ਅਸੀਂ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ ਹਾਂ। ਅਸੀਂ ਪਹਿਲਾਂ ਵੀ (ਰਵੀ ਸ਼ਾਸਤਰੀ ਦੇ ਨਾਲ ) ਕੰਮ ਕਰ ਚੁੱਕੇ ਹਾਂ ਅਤੇ ਬੀਤੇ ਸਮੇਂ ‘ਚ ਇਹ ਜੁੜਾਅ ਕਾਫ਼ੀ ਫ਼ਾਇਦੇਮੰਦ ਅਤੇ ਸਫ਼ਲ ਰਿਹਾ ਸੀ। ਅਸੀਂ ਹੁਣ ਸਿਰਫ਼ ਕ੍ਰਿਕਟ ਉੱਤੇ ਧਿਆਨ ਦੇ ਰਹੇ ਹਾਂ।
ਉਨ੍ਹਾਂ ਕਿਹਾ, ਅਸੀਂ ਇਸ ਸੀਰੀਜ਼ ‘ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਕੇ ਆਪਣਾ ਹੁਨਰ ਦਿਖਾਉਣਾ ਚਾਹੁੰਦੇ ਹਾਂ, ਜੋ ਅਸੀਂ ਆਸਟਰੇਲੀਆ ਦੇ 2014-15 ਦੇ ਦੌਰੇ ਦੇ ਬਾਅਦ ਰੈਂਕਿੰਗ ਵਿੱਚ ਉੱਪਰ ਚੜ੍ਹਨ ਦੀ ਪ੍ਰਕਿਰਿਆ ਦੇ ਬਾਅਦ ਤੋਂ ਕਰ ਰਹੇ ਹਾਂ। ਕੋਹਲੀ ਨੇ 2015 ਸੀਰੀਜ਼ ਦੇ ਬਾਰੇ ‘ਚ ਕਿਹਾ, ਉਹ ਸੀਰੀਜ਼ (2015 ਵਿੱਚ) ਸਾਡੇ ਬਤੌਰ ਟੀਮ ਇੱਕਜੁੱਟ ਹੋਣ ਦੇ ਲਈ ਕਾਫ਼ੀ ਅਹਿਮ ਸੀ, ਕਿਉਂਕਿ ਤੱਦ ਸਾਨੂੰ ਖੁਦ ‘ਤੇ ਭਰੋਸਾ ਹੋਇਆ ਸੀ ਕਿ ਅਸੀਂ ਸਿਰਫ਼ ਟੈਸਟ ਮੈਚ ਹੀ ਨਹੀਂ ਸਗੋਂ ਟੈਸਟ ਸੀਰੀਜ਼ ਵੀ ਜਿੱਤ ਸਕਦੇ ਹਾਂ। ਇਹ ਸਾਡੀ ਮਾਨਸਿਕ ਮਜ਼ਬੂਤੀ ਦੀ ਸ਼ੁਰੂਆਤ ਸੀ। ਅਸੀਂ ਪਿਛਲੇ ਦੋ ਸਾਲਾਂ ਤੋਂ ਇਸ ਨੂੰ ਹੀ ਅੱਗੇ ਵਧਾ ਰਹੇ ਹਾਂ, ਇੱਕ ਨਿਸ਼ਚਿਤ ਤਰੀਕੇ ਨਾਲ ਟ੍ਰੇਨਿੰਗ ਕਰ ਰਹੇ ਹਾਂ, ਖੇਡ ਦੇ ਬਾਰੇ ‘ਚ ਇੱਕ ਨਿਸ਼ਚਿਤ ਤਰੀਕੇ ਨਾਲ ਸੋਚ ਰਹੇ ਹਾਂ ਅਤੇ ਬਤੌਰ ਟੀਮ ਇੱਕ ਨਿਸ਼ਚਿਤ ਤਰੀਕੇ ਨਾਲ ਖੇਡ ਰਹੇ ਹਾਂ।