ਸਾਊਥ ਫ਼ਿਲਮਾਂ ਨਹੀਂ ਛੱਡੇਗੀ ਤਾਪਸੀ

ਤਾਪਸੀ ਪੰਨੂ ਦਾ ਕਹਿਣਾ ਕਿ ਉਹ ਜੇ ਬੌਲੀਵੁੱਡ ‘ਚ ਸਥਾਪਿਤ ਹੋ ਚੁੱਕੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਹੁਣ ਸਾਊਥ ਦੀਆਂ ਫ਼ਿਲਮਾਂ ਕਰਨੀਆਂ ਬੰਦ ਕਰ ਦੇਵੇਗੀ। ਤਾਪਸੀ ਨੇ ਇਸ ਦਾ ਵੱਡਾ ਕਾਰਨ ਇਹ ਦੱਸਿਆ ਕਿ ਸਾਊਥ ਦਟ ਸਿਨੇਮੇ ਨੇ ਹੀ ਉਸ ਨੂੰ ਵੱਡੀ ਕਾਮਯਾਬੀ ਦਿੱਤੀ ਹੈ। ਉਸ ਦਾ ਕਹਿਣਾ ਕਿ ਲੋਕਾਂ ਨੂੰ ਇਹ ਗਲਤਫ਼ਹਿਮੀ ਹੋਈ ਸੀ, ਅਤੇ ਉਨ੍ਹਾਂ ਨੇ ਅਨੁਮਾਨ ਲਗਾਉਣੇ ਸ਼ੁਰੂ ਕਰ ਦਿੱਤੇ ਸਨ ਕਿ ਉਹ ਹੁਣ ਹਿੰਦੀ ਫ਼ਿਲਮਾਂ ਲਗਾਤਾਰ ਕਰ ਰਹੀ ਹੈ ਤਾਂ ਸਾਊਥ ਦੀਆਂ ਫ਼ਿਲਮਾਂ ਨਹੀਂ ਕਰੇਗੀ। ”ਮੈਂ ਉਨ੍ਹਾਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਚਾਹੇ ਜੋ ਮਰਜ਼ੀ ਹੋ ਜਾਵੇ, ਸਾਲ ‘ਚ ਇੱਕ ਜਾਂ ਦੋ ਫ਼ਿਲਮਾਂ ਤਾਂ ਮੈਂ ਸਾਊਥ ਦੀਆਂ ਕਰਾਂਗੀ ਹੀ ਕਰਾਂਗੀ।” ਉਸ ਨੇ ਅੱਗੇ ਕਿਹਾ ਕਿ ਸਾਊਥ ‘ਚ ਉਸ ਦੀਆਂ ਹਰ ਸਾਲ ਇੱਕ ਜਾਂ ਦੋ ਫ਼ਿਲਮਾਂ ਤਾਂ ਆਉਂਦੀਆਂ ਹੀ ਹਨ। ”ਮੈਂ ਅਗਲੀ ਸਾਊਥ ਦੀ ਫ਼ਿਲਮ ਮਨਮਰਜ਼ੀਆਂ ਰਿਲੀਜ਼ ਹੋਣ ਤੋਂ ਬਾਅਦ ਸ਼ੂਟ ਕਰਾਂਗੀ। ਮੇਰਾ ਖ਼ਿਆਲ ਹੈ ਕਿ ਮੈਂ ਉਥੋਂ ਹੀ ਕੰਮ ਸ਼ੁਰੂ ਕੀਤਾ ਸੀ ਜਿਥੋਂ ਸਟਾਰ ਬਣੀ ਹਾਂ। ਉਥੋਂ ਦੇ ਲੋਕਾਂ ਨੇ ਜੇ ਤਹਾਨੂੰ ਸਵੀਕਾਰ ਲਿਆ ਹੈ ਤਾਂ ਤੁਹਾਡੀ ਬੇਵਕੂਫ਼ੀ ਹੋਵੇਗੀ ਕਿ ਤੁਸੀਂ ਉਥੇ ਕੰਮ ਕਰਨਾ ਛੱਡ ਦਿੱਤਾ। ਉਸ ਦਾ ਮੰਨਣਾ ਕਿ ਉਹ ਸਾਊਥ ਫ਼ਿਲਮਾਂ ‘ਚ ਆਪਣੇ ਤਰੀਕੇ ਦਾ ਕੰਮ ਕਰ ਸਕਦੀ ਹੈ।