ਸਕਲੈਨ ਮੁਸ਼ਤਾਕ ਨੇ ਪਾਕਿ ਦੇ ਅੰਤਰਿਮ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਕਰਾਚੀ – ਪਾਕਿਸਤਾਨ ਕ੍ਰਿਕਟ ਟੀਮ ਦੇ ਅੰਤਰਿਮ ਮੁੱਖ ਕੋਚ ਸਕਲੈਨ ਮੁਸ਼ਤਾਕ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਿਛਲੇ ਸਾਲ ਸਤੰਬਰ ‘ਚ ਮਿਸਬਾਹ-ਉਲ-ਹੱਕ ਦੇ ਅਸਤੀਫ਼ਾ ਦੇਣ ਤੋਂ ਬਾਅਦ ਉਸ ਨੂੰ ਅੰਤਰਿਮ ਮੁੱਖ ਕੋਚ ਬਣਾਇਆ ਗਿਆ ਸੀ। ਸਮਝਿਆ ਜਾਂਦਾ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ (PCB) ਹੁਣ ਸਕਲੈਨ ਦੀ ਜਗ੍ਹਾ ਕਿਸੇ ਵਿਦੇਸ਼ੀ ਕੋਚ ਨੂੰ ਨਿਯੁਕਤ ਕਰਨ ਲਈ ਤਿਆਰ ਹੈ। PCB ਪ੍ਰਮੁੱਖ ਰਮੀਜ਼ ਰਾਜਾ ਨੇ ਇੱਕ ਸਥਾਨਕ ਸਮਾਚਾਰ ਚੈਨਲ ਨੂੰ ਦਿੱਤੇ ਇੱਕ ਬਿਆਨ ‘ਚ ਕਿਹਾ, ”ਮੈਂ ਪਾਕਿਸਤਾਨ ਟੀਮ ਦੇ ਭਵਿੱਖ ਅਤੇ ਉਸ ਦੇ ਪ੍ਰਬੰਧ ਬਾਰੇ ਸਕਲੈਨ, ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਦੇ ਨਾਲ ਚਰਚਾ ਕੀਤੀ ਹੈ ਅਤੇ ਆਮ ਰਾਏ ਪਾਕਿਸਤਾਨ ਟੀਮ ਲਈ ਇੱਕ ਵਿਦੇਸ਼ੀ ਕੋਚ ਨੂੰ ਸ਼ਾਮਿਲ ਕਰਨ ਦੀ ਹੈ।”
ਜ਼ਿਕਰਯੋਗ ਹੈ ਕਿ ਸਕਲੈਨ ਨੇ ICC ਪੁਰਸ਼ T-20 ਵਿਸ਼ਵ ਕੱਪ, ਬੰਗਲਾਦੇਸ਼ ਦੇ ਪਾਕਿਸਤਾਨ ਦੌਰੇ ਅਤੇ ਵੈੱਸਟ ਇੰਡੀਜ਼ ਵਿਰੁੱਧ ਘਰੇਲੂ ਸੀਰੀਜ਼ ਦ੍ਰੌਾਨ ਪਾਕਿਸਤਾਨ ਦੇ ਕੋਚ ਦੇ ਰੂਪ ‘ਚ ਕੰਮ ਕੀਤਾ ਸੀ।