ਸ਼੍ਰੀਨਗਰ ਦੇ ਰਾਜਬਾਗ ‘ਚ ਪੁਲਸ ਪਾਰਟੀ ‘ਤੇ ਗ੍ਰਨੇਡ ਹਮਲਾ, 2 ਜ਼ਖਮੀ

ਸ਼੍ਰੀਨਗਰ-ਅੱਤਵਾਦੀਆਂ ਨੇ ਸੰਨ੍ਹ ਲਗਾ ਕੇ ਪੁਲਸ ਪਾਰਟੀ ‘ਤੇ ਗ੍ਰਨੇਡ ਹਮਲਾ ਕਰ ਦਿੱਤਾ। ਇਸ ਹਮਲੇ ‘ਚ 2 ਟ੍ਰੈਫਿਕ ਕਰਮਚਾਰੀ ਅਤੇ 1 ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਲਿਜਾਇਆ ਗਿਆ। ਸੁਰੱਖਿਆ ਬਲਾਂ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ਨੂੰ ਸੀਲ ਕਰਕੇ ਹਮਲਾਵਾਰਾਂ ਨੂੰ ਲੱਭਣ ਲਈ ਖੋਜ ਮੁਹਿੰਮ ਜਾਰੀ ਕਰ ਦਿੱਤੀ। ਰਿਪੋਰਟ ਮੁਤਾਬਕ ਸ਼੍ਰੀਨਗਰ ਦੇ ਰਾਜਬਾਗ ਖੇਤਰ ‘ਚ ਜ਼ੀਰੋ ਬ੍ਰਿਜ ਦੇ ਕੋਲ ਕੁਝ ਅੱਤਵਾਦੀਆਂ ਨੇ ਪੁਲਸ ਪਾਰਟੀ ‘ਤੇ ਗ੍ਰਨੇਡ ਸੁੱਟਿਆ। ਧਮਾਕਾ ਇੰਨਾ ਜਬਰਦਸਤ ਸੀ ਕਿ ਉਸ ‘ਚ 3 ਪੁਲਸ ਕਰਮਚਾਰੀ ਜ਼ਖਮੀ ਹੋ ਗਏ।