ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ‘ਚ ਅੱਤਵਾਦੀਆਂ ਨੇ ਵੀਰਵਾਰ ਨੂੰ ਭਾਜਪਾ ਦੇ ਇਕ ਨੇਤਾ ਦੀ ਹੱਤਿਆ ਕਰ ਦਿੱਤੀ। ਨੌਜਵਾਨ ਨੇਤਾ ਗੋਹਾਰ ਅਹਿਮਦ ਨੂੰ ਸ਼ੁੱਕਰਵਾਰ ਨੂੰ ਨਮ੍ਹ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਸ਼ੋਪੀਆਂ ‘ਚ ਉਨ੍ਹਾਂ ਦੇ ਅੰਤਿਮ ਜਨਾਜੇ ‘ਚ ਸੈਕੜੇ ਲੋਕ ਸ਼ਾਮਲ ਹੋਏ।
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗੌਹਰ ਹੁਸੈਨ ਭੱਟ (30) ਦੀ ਲਾਸ਼ ਕਿਲੂਰਾ ਦੇ ਇਕ ਬਗੀਚੇ ਤੋਂ ਬਰਾਮਦ ਕੀਤੀ ਗਈ ਅਤੇ ਉਨ੍ਹਾਂ ਦੀ ਹੱਤਿਆ ਅੱਤਵਾਦੀਆਂ ਨੇ ਕੀਤੀ ਹੈ। ਭੱਟ ਦਾ ਗਲ ਵੱਡਿਆ ਹੋਇਆ ਮਿਲਿਆ ਸੀ, ਉਹ ਸ਼ੋਪੀਆਂ ਦੇ ਬੌਗਾਮ ਇਲਾਕੇ ਦੇ ਨਿਵਾਸੀ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਭਾਜਪਾ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਮ੍ਰਿਤਕ ਨੌਜਵਾਨ ਪਾਰਟੀ ਨਾਲ ਜੁੜਿਆ ਹੋਇਆ ਸੀ। ਕਸ਼ਮੀਰ ‘ਚ ਪਾਰਟੀ ਦੇ ਮੀਡੀਆ ਮੁਖੀ ਅਲਤਾਫ ਠਾਕੁਰ ਨੇ ਕਿਹਾ, ਭੱਟ, ਭਾਜਪਾ ਦੀ ਯੁਥ ਸ਼ਾਖਾ ਦੇ ਜ਼ਿਲਾ ਅਧਿਕਾਰੀ ਸਨ।” ਉਨ੍ਹਾਂ ਨੇ ਦੱਸਿਆ ਕਿ ਭੱਟ ਦੋ ਸਾਲ ਤੋਂ ਵਧ ਸਮਾਂ ਤੋਂ ਪਾਰਟੀ ਨਾਲ ਜੁੜੇ ਹੋਏ ਸਨ।







