ਸ਼ੂਗਰ ਦੇ ਮਰੀਜ਼ਾਂ ਲਈ ਖੁਸ਼ਖ਼ਬਰੀ

ਕੀ ਤੁਸੀਂ ਸ਼ੂਗਰ ਦੇ ਮਰੀਜ਼ ਹੋ, ਇਸ ਦੇ ਲਈ ਡਾਇਬਟੀਜ਼ ਰਹਿਤ ਚੀਜ਼ਾਂ ਦਾ ਸੇਵਨ ਕਰ ਰਹੇ ਹੋ। ਹੁਣ ਤੁਹਾਡੇ ਲਈ ਆ ਗਈ ਹੈ ਹਰਬਲ ਕੌਫ਼ੀ। ਤੁਸੀਂ ਹਰਬਲ ਕੌਫ਼ੀ ਪੀ ਕੇ ਹੀ ਸ਼ੂਗਰ ਤੋਂ ਛੁਟਕਾਰਾ ਪ੍ਰਾਪਤ ਕਰ ਸਕਦੇ ਹੋ। ਬਨਾਰਸ ਹਿੰਦੂ ਯੂਨੀਵਰਸਿਟੀ ‘ਚ ਆਯੁਰਵੇਦਿਕ ਔਸ਼ਧੀਆਂ ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ। ਚਾਰ ਔਸ਼ਧੀਆਂ ਨੂੰ ਮਿਲਾ ਕੇ ਬਣਾਏ ਗਏ ਲੋਧਾਦ੍ਰੀ ਕਸਾਏ ਨੂੰ ‘ਹਰਬਲ ਕੌਫ਼ੀ’ ਦਾ ਨਾਂ ਦਿੱਤਾ ਗਿਆ ਹੈ। ਖੋਜਕਾਰਾਂ ਦਾ ਦਾਅਵਾ ਹੈ ਕਿ ਇਸ ਹਰਬਲ ਕੌਫ਼ੀ ਦੇ ਸੇਵਨ ਨਾਲ ਸ਼ੂਗਰ ਦੇ ਇਲਾਜ ‘ਚ ਕਾਫ਼ੀ ਹੱਦ ਤੱਕ ਮਦਦ ਮਿਲ ਸਕਦੀ ਹੈ।
ਆਯੁਰਵੇਦ ਫ਼ੈਕਲਟੀ ਦੇ ਪ੍ਰੋ. ਕੇ.ਆਰ.ਸੀ. ਰੈੱਡੀ ਨੇ ਇਸ ਦਵਾਈ ਨੂੰ ਲੱਭ ਲਿਆ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਰਾਮਬਾਣ ਸਿੱਧ ਹੋ ਰਹੀ ਹੈ। ਕਲੀਨੀਕਲ ਟ੍ਰਾਇਲ ਤੋਂ ਬਾਅਦ ਹੁਣ ਬੀ.ਐੱਚ.ਯੂ. ਦੇ ਆਯੁਰਵੇਦ ਹਸਪਤਾਲ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਹਰਬਲ ਕੌਫ਼ੀ ਦਾ ਪਾਊਚ ਮੁਫ਼ਤ ਦਿੱਤਾ ਜਾ ਰਿਹਾ ਹੈ। ਇਸ ਦੇ ਬਿਹਤਰ ਨਤੀਜਿਆਂ ਨੂੰ ਦੇਖਦਿਆਂ ਇਸ ਨੂੰ ਅੰਤਰਰਾਸ਼ਟਰੀ ਜਰਨਲ ‘ਚ ਪ੍ਰਕਾਸ਼ਿਤ ਹੋਣ ਲਈ ਭੇਜਿਆ ਜਾਏਗਾ। 16ਵੀਂ ਸਦੀ ‘ਚ ਦੱਖਣ ਭਾਰਤ ਦੇ ਵੱਲਭਚਾਰੀਆ ‘ਵੈਦਯ ਚਿੰਤਾਮਣੀ’ ਅਤੇ ਨੀਲਕੰਠ ਬਸਵਰਾਜ ਨੇ ‘ਬਸਵਰਾਇਜਮ’ ਆਯੁਰਵੇਦ ਗਰੰਥ ‘ਚ ਔਸ਼ਧੀਆਂ ਨਾਲ ਸ਼ੂਗਰ ਨੂੰ ਠੀਕ ਕਰਨ ਦਾ ਜ਼ਿਕਰ ਕੀਤਾ ਹੈ।