ਬੌਲੀਵੁੱਡ ਦੀ ਹੌਟ ਅਦਾਕਾਰਾ ਅਤੇ ਪੋਰਨ ਸਟਾਰ ਰਹਿ ਚੁੱਕੀ ਸੰਨੀ ਲਿਓਨੀ ਅਦਾਕਾਰ ਸ਼ਾਹਰੁਖ ਖਾਨ ਦੀ ਆਉਣ ਵਾਲੀ ਫ਼ਿਲਮ ‘ਰਈਸ’ ਦਾ ਹਿੱਸਾ ਬਣ ਸਕਦੀ ਹੈ। ਇਸ ਗੱਲ ਦੀ ਜਾਣਕਾਰੀ ਫ਼ਿਲਮ ਦੇ ਨਿਰਮਾਤਾ ਰਿਤੇਸ਼ ਸਿਧਵਾਨੀ ਨੇ ਇਕ ਟਵੀਟ ਰਾਹੀ ਦਿੱਤੀ ਹੈ ਕਿ ਸਾਬਕਾ ਪੋਰਨ ਸਟਾਰ ਸੰਨੀ ਲਿਓਨ ਰਾਹੁਲ ਢੋਲਕੀਆ ਦੀ ਆਉਣ ਵਾਲੀ ਫ਼ਿਲਮ ਭਾਵ ‘ਰਈਸ’ ਦਾ ਹਿੱਸਾ ਹੈ। ਜਾਣਕਾਰੀ ਅਨੁਸਾਰ ‘ਰਈਸ’ ਫ਼ਿਲਮ ਦੇ ਨਿਰਦੇਸ਼ਕ ਰਾਹੁਲ ਢੋਲਕੀਆ ਹਨ। ਉਨ੍ਹਾਂ ਨੇ ਟਵੀਟ ਕੀਤਾ, ”ਤਾਂ ਸਾਡੇ ਕੋਲ ਲੈਲਾ ਸਨੀ ਲਿਓਨੀ ਹੈ। ਸ਼ਾਹਰੁਖ ਖਾਨ ਅਤੇ ਰਾਹੁਲ ਢੋਲਕੀਆ ‘ਰਈਸ’ ‘ਚ…ਕੀ ਤੁਹਾਨੂੰ ਹੈਰਾਨੀ ਹੋ ਰਹੀ ਹੈ ਕਿ ਅੱਗੇ ਕੀ ਹੋਵੇਗਾ?” ਇਸ ਤੋਂ ਬਾਅਦ ਅਦਾਕਾਰਾ ਸਨੀ ਨੇ ਟਵੀਟ ਕੀਤਾ, ”ਫ਼ਿਲਮ ਦੇ ਸੈੱਟ ‘ਤੇ ਪਹਿਲੀ ਵਾਰ। ਆਪਣੇ ਆਪ ਨੂੰ ਚੁੰਡੀਆਂ ਵੱਡ ਰਹੀ ਸੀ ਕਿ ਕਿਤੇ ਮੈਂ ਸੁਪਨਾ ਤਾਂ ਨਹੀਂ ਦੇਖ ਰਹੀ। ਕੀ ਇਹ ਸੱਚ ਹੈ? ਪਹਿਲਾ ਦਿਨ ਬਿਹਤਰੀਨ! ਰਾਹੁਲ ਢੋਲਕੀਆ ਅਤੇ ਸ਼ਾਹੁਰਖ ਖਾਨ।”
ਜ਼ਿਕਰਯੋਗ ਹੈ ਕਿ ਫ਼ਿਲਮ ‘ਰਈਸ’ ‘ਚ ਨਵਾਜ਼ੂਦੀਨ ਸਿਧੀਕੀ ਅਤੇ ਪਾਕਿਸਤਾਨ ਦੀ ਪ੍ਰਤਿਭਾਸ਼ਾਲੀ ਅਦਾਕਾਰਾ ਮਾਹਿਰਾ ਖਾਨ ਵੀ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ।











