ਅੱਜਕੱਲ੍ਹ ਫ਼ਿਲਮਾਂ ਦੀ ਥਾਂ ਵੈੱਬ ਸੀਰੀਜ਼ ਵੇਖਣ ਦਾ ਰੁਝਾਣ ਵੱਧ ਰਿਹਾ ਹੈ। ਇਸ ਦੀ ਸਫ਼ਲਤਾ ਨੂੰ ਦੇਖਦੇ ਹੋਏ ਕਰੀਨਾ ਕਪੂਰ ਖ਼ਾਨ ਵੀ ਕਿਸੇ ਵੈੱਬ ਸੀਰੀਜ਼ ਦਾ ਹਿੱਸਾ ਬਣਨਾ ਚਾਹੁੰਦੀ ਹੈ …
ਅੱਜਕੱਲ੍ਹ ਹਰ ਬੌਲੀਵੁਡ ਸਟਾਰ ਵੈੱਬ ਸੀਰੀਜ਼ ‘ਚ ਕੰਮ ਕਰਨਾ ਚਾਹੁੰਦਾ ਹੈ। ਇਸ ਸੂਚੀ ‘ਚ ਸੈਫ਼ ਅਲੀ ਖ਼ਾਨ ਦਾ ਨਾਂ ਪਹਿਲਾਂ ਹੀ ਸ਼ਾਮਿਲ ਹੈ, ਪਰ ਹੁਣ ਇਸ ਸੂਚੀ ‘ਚ ਸੈਫ਼ ਦੀ ਪਤਨੀ ਕਰੀਨਾ ਕਪੂਰ ਖ਼ਾਨ ਵੀ ਸ਼ਾਮਿਲ ਹੋਣਾ ਚਾਹੁੰਦੀ ਹੈ। ਹਾਲ ਹੀ ‘ਚ ਉਸ ਨੇ ਇੱਕ ਚੰਗੀ ਕਹਾਣੀ ‘ਤੇ ਆਧਾਰਿਤ ਵੈੱਬ ਸੀਰੀਜ਼ ਵਿੱਚ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ।
ਅਜੋਕੇ ਦੌਰ ਵਿੱਚ ਡਿਜੀਟਲ ਪਲੈੱਟਫ਼ੌਰਮ ਵੱਡੇ ਪਰਦੇ ਨੂੰ ਪੂਰੀ ਟੱਕਰ ਦੇ ਰਿਹਾ ਹੈ। ਇਸ ਗੱਲ ਤੋਂ ਦਰਸ਼ਕ ਅਤੇ ਸਟਾਰਜ਼ ਚੰਗੀ ਤਰ੍ਹਾਂ ਜਾਣੂ ਹਨ ਕਿ ਫ਼ਿਲਮ ਦੀਆਂ ਆਪਣੀਆਂ ਕੁੱਝ ਹੱਦਾਂ ਹੁੰਦੀਆਂ ਹਨ ਜਿਨ੍ਹਾਂ ‘ਚ ਰਹਿ ਕੇ ਤੁਹਾਨੂੰ ਕੰਮ ਕਰਨਾ ਪੈਂਦਾ ਹੈ। ਜੇ ਅਸੀਂ ਡਿਜੀਟਲ ਪਲੈੱਟਫ਼ੌਰਮ ਦੀ ਗੱਲ ਕਰੀਏ ਤਾਂ ਤੁਸੀਂ ਵੈੱਬ ਸੀਰੀਜ਼ ‘ਚ ਇੱਕ ਹੱਦ ਤੋਂ ਪਾਰ ਜਾ ਕੇ ਵੀ ਕੰਮ ਕਰ ਸਕਦੇ ਹੋ। ਇਨ੍ਹਾਂ ਦੇ ਕੌਨਟੈਂਟ ਵੀ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਲਿਖੇ ਜਾ ਰਹੇ ਹਨ। ਸੈਫ਼ ਅਲੀ ਖ਼ਾਨ ਦੀ ਵੀ ਇਨ੍ਹੀਂ ਦਿਨੀਂ ਵੈੱਬ ਸੀਰੀਜ਼ ਸੀਕ੍ਰੇਟ ਗੇਮਜ਼ ਦੇ ਦੂਜੇ ਭਾਗ ਦੀ ਸ਼ੂਟਿੰਗ ਚੱਲ ਰਹੀ ਹੈ।
ਵੈੱਬ ਸੀਰੀਜ਼ ‘ਚ ਕੰਮ ਕਰਨ ਲਈ ਕਰੀਨਾ ਕਪੂਰ ਨੇ ਆਪਣੀ ਇੱਕ ਸ਼ਰਤ ਵੀ ਰੱਖੀ ਹੈ। ਉਸ ਨੇ ਕਿਹਾ, ”ਜੇ ਉਸ ਦੇ ਪਤੀ ਸੈਫ਼ ਦੀ ਵੈੱਬ ਸੀਰੀਜ਼ ਸੀਕ੍ਰੇਟ ਗੇਮਜ਼ ਵਰਗੀ ਕੋਈ ਚੰਗੀ ਸੀਰੀਜ਼ ਹੋਵੇਗੀ ਤਦ ਹੀ ਉਹ ਉਸ ‘ਚ ਜ਼ਰੂਰ ਕੰਮ ਕਰਨਾ ਚਾਹੇਗੀ। ਇਸ ਦੇ ਨਾਲ ਹੀ ਉਹ ਸੈਫ਼ ਦੀ ਇਸ ਵੈੱਬ ਸੀਰੀਜ਼ ਤੋਂ ਕਾਫ਼ੀ ਖ਼ੁਸ਼ ਵੀ ਹੈ। ਵੈਸੇ, ਇਸ ਸੀਰੀਜ਼ ਤੋਂ ਇਲਾਵਾ ਸੈਫ਼ ਅਦਾਕਾਰ ਤੇ ਨਿਰਮਾਤਾ ਅਜੇ ਦੇਵਗਨ ਦੀ ਅਗਲੀ ਫ਼ਿਲਮ ਤਾਨਾਜੀ ‘ਚ ਵੀ ਕੰਮ ਕਰ ਰਿਹਾ ਹੈ। ਇਸ ਫ਼ਿਲਮ ‘ਚ ਉਹ ਨੈਗੇਟਿਵ ਕਿਰਦਾਰ ਨਿਭਾਏਗਾ।
ਅਜੇ ਤੇ ਅਕਸ਼ੇ ਦੋਹੇਂ ਕਰੀਬ ਦੋ ਦਹਾਕਿਆਂ ਬਾਅਦ ਕਿਸੇ ਫ਼ਿਲਮ ‘ਚ ਇਕੱਠੇ ਨਜ਼ਰ ਆਉਣਗੇ। ਦੂਜੇ ਪਾਸੇ ਮਾਂ ਬਣਨ ਤੋਂ ਬਾਅਦ ਇਸ ਸਾਲ ਰਿਲੀਜ਼ ਹੋਈ ਫ਼ਿਲਮ ਵੀਰੇ ਦੀ ਵੈਡਿੰਗ ਉਪਰੰਤ ਕਰੀਨਾ ਕਪੂਰ ਖ਼ਾਨ ਕੋਲ ਕਾਫ਼ੀ ਫ਼ਿਲਮਾਂ ਆ ਚੁੱਕੀਆਂ ਹਨ। ਆਉਣ ਵਾਲੇ ਸਮੇਂ ‘ਚ ਉਹ ਕਈ ਵੱਡੀਆਂ ਫ਼ਿਲਮਾਂ ‘ਚ ਨਜ਼ਰ ਆਵੇਗੀ।












