ਔਕਲੈਂਡ – ਵਿਸ਼ਵ ਕੱਪ ਫ਼ਾਈਨਲ ਵਿੱਚ ਨਿਊ ਜ਼ੀਲੈਂਡ ਦੀ ਦਿਲ ਤੋੜਨ ਵਾਲੀ ਹਾਰ ਤੋਂ ਨਿਰਾਸ਼ ਮਾਰਟਿਨ ਗਪਟਿਲ ਨੇ ਕਿਹਾ ਹੈ ਕਿ ਲੌਰਡਜ਼ ਵਿੱਚ ਨਿਊ ਜ਼ੀਲੈਂਡ ਵਿਰੁੱਧ ਫ਼ਾਈਨਲ ਉਸ ਦੇ ਕ੍ਰਿਕਟ ਕਰੀਅਰ ਦਾ ਸਰਵਸ੍ਰੇਸ਼ਠ ਅਤੇ ਸਭ ਤੋਂ ਬੁਰਾ ਦਿਨ ਦੋਹੇਂ ਸਨ। ਸੁਪਰ ਓਵਰ ਦੀ ਆਖ਼ਰੀ ਗੇਂਦ ‘ਚ ਗਪਟਿਲ ਦੇ ਰਨ ਆਊਟ ਹੋਣ ਤੋਂ ਬਾਅਦ ਮੇਜ਼ਬਾਨ ਇੰਗਲੈਂਡ ਨੇ ਜ਼ਿਆਦਾ ਬਾਊਂਡਰੀਆਂ ਲਗਾਉਣ ਕਾਰਨ ਪਹਿਲੀ ਵਾਰ ਵਿਸ਼ਵ ਕੱਪ ਖ਼ਿਤਾਬ ਜਿੱਤਿਆ। ਗਪਟਿਲ ਨੇ ਇਨਸਟਾਗ੍ਰੈਮ ‘ਤੇ ਲਿਖਿਆ, ”ਇਹ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਰਿਹਾ ਹੈ ਕਿ ਲੌਰਡਜ਼ ‘ਚ ਸ਼ਾਨਦਾਰ ਫ਼ਾਈਨਲ ਨੂੰ ਇੱਕ ਹਫ਼ਤਾ ਗੁਜ਼ਰ ਚੁੱਕਿਆ ਹੈ। ਮੈਨੂੰ ਲੱਗਦਾ ਹੈ ਕਿ ਇਹ ਮੇਰੇ ਕ੍ਰਿਕਟ ਕਰੀਅਰ ਦਾ ਸਰਵਸ੍ਰੇਸ਼ਠ ਅਤੇ ਮਾੜਾ ਦਿਨ ਦੋਹੇਂ ਸੀ। ਇੰਨ੍ਹੀ ਸਾਰੀਆਂ ਅਲੱਗ-ਅਲੱਗ ਭਾਵਨਾਵਾਂ ਪਰ ਨਿਊ ਜ਼ੀਲੈਂਡ ਦੀ ਨੁਮਾਇੰਦਗੀ ਕਰਨ ਅਤੇ ਟੀਮ ਲਈ ਖਿਡਾਰੀਆਂ ਨੇ ਸ਼ਾਨਦਾਰ ਸਮੂਹ ਨਾਲ ਖੇਡਣ ‘ਤੇ ਮਾਣ ਹੈ। ਸਮਰਥਨ ਲਈ ਸਾਰਿਆਂ ਦਾ ਧੰਨਵਾਦ, ਉਹ ਮੈਚ ਸ਼ਾਨਦਾਰ ਰਿਹਾ। ਗਪਟਿਲ ਨੇ ਆਪਣੀ ਉਹ ਤਸਵੀਰ ਸ਼ੇਅਰ ਕੀਤੀ ਜਿਸ ‘ਚ ਮੈਚ ਦੀ ਆਖ਼ਰੀ ਗੇਂਦ ਤੋਂ ਬਾਅਦ ਟੀਮ ਦੇ ਸਾਥੀ ਅਤੇ ਇੰਗਲੈਂਡ ਦੇ ਕ੍ਰਿਸ ਵੋਕਸ ਉਸ ਨੂੰ ਦਿਲਾਸਾ ਦੇ ਰਹੇ ਹਨ।












