ਵਿਨੇਸ਼ ਫੋਗਾਟ ਦੀ ਅਯੋਗਤਾ ਦੀ ਡੂੰਘਾਈ ਨਾਲ ਹੋਣੀ ਚਾਹੀਦੀ ਹੈ ਜਾਂਚ : ਅਖਿਲੇਸ਼

ਲਖਨਊ ਕਾਰਨ ਅਯੋਗ ਠਹਿਰਾਏ ਜਾਣ ਦੀ ‘ਡੂੰਘੀ ਜਾਂਚ-ਪੜਤਾਲ’ ਕਰਵਾਏ ਜਾਣ ਦੀ ਮੰਗ ਕੀਤੀ ਹੈ। ਅਖਿਲੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਕਿਹਾ,’ਵਿਨੇਸ਼ ਫੋਗਾਟ ਦੇ ਫਾਇਨਲ ਵਿਚ ਨਾ ਖੇਡੇ ਜਾਣ ਦੇ ਤਕਨੀਕੀ ਕਾਰਨਾਂ ਦੀ ਗਹਰੀ ਨਾਲ ਜਾਂਚ-ਪੜਤਾਲ ਹੋਵੇ ਅਤੇ ਯਕੀਨ ਦਿਵਾਇਆ ਜਾਵੇ ਕਿ ਇਸ ਦੀ ਸਚਾਈ ਕੀ ਹੈ ਅਤੇ ਇਸ ਦੇ ਪਿਛੇ ਦੀ ਅਸਲੀ ਵਜ੍ਹਾ ਕੀ ਹੈ।’
ਹੈਰਾਨ ਕਰਨ ਵਾਲੇ ਘਟਨਾਕ੍ਰਮ ਵਿੱਚ ਵਿਨੇਸ਼ ਨੂੰ ਬੁੱਧਵਾਰ ਨੂੰ ਔਰਤਾਂ ਦੇ 50 ਕਿਲੋ ਕੁਸ਼ਤੀ ਮੁਕਾਬਲੇ ਦੇ ਫਾਈਨਲ ਤੋਂ ਪਹਿਲਾਂ ਜ਼ਿਆਦਾ ਭਾਰ ਪਾਏ ਜਾਣ ਕਾਰਨ ਓਲੰਪਿਕ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਹੈ। ਵਿਨੇਸ਼ ਨੇ ਬੀਤੇ ਦਿਨ ਹੀ ਓਲੰਪਿਕ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚਿਆ ਸੀ। ਉਸ ਨੇ ਬੁੱਧਵਾਰ ਦੇਰ ਰਾਤ ਸੋਨ ਤਗਮੇ ਦਾ ਮੈਚ ਖੇਡਣਾ ਸੀ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਿਨੇਸ਼ ਨੂੰ ਐਕਸ ‘ਤੇ ਪੋਸਟ ਸਾਂਝੀ ਕਰਦੇ ਹੋਏ ਉਤਸ਼ਾਹਿਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹ ਭਾਰਤ ਦਾ ਮਾਣ ਹੈ ਅਤੇ ਉਸ ਨੂੰ ਮਜ਼ਬੂਤੀ ਨਾਲ ਵਾਪਸ ਆਉਣਾ ਪਵੇਗਾ। ਪੀਐੱਮ ਮੋਦੀ ਨੇ ‘ਐਕਸ’ ‘ਤੇ ਲਿਖਿਆ, ”ਵਿਨੇਸ਼, ਤੁਸੀਂ ਚੈਂਪੀਅਨਜ਼ ‘ਚੋਂ ਇਕ ਚੈਂਪੀਅਨ ਹੋ। ਤੁਸੀਂ ਭਾਰਤ ਦਾ ਮਾਣ ਹੋ ਅਤੇ ਹਰ ਭਾਰਤੀ ਲਈ ਪ੍ਰੇਰਨਾ ਸਰੋਤ ਹੋ।”