ਵਿਆਹ ਤੋਂ ਪਹਿਲਾਂ ਹੀ ਪ੍ਰੇਮੀ ਦੇ ਬੱਚੇ ਨੂੰ ਜਨਮ ਦੇਵੇਗੀ ਬੌਲੀਵੁਡ ਅਦਾਕਾਰਾ

ਦੇਵ ਡੀ, ਜ਼ਿੰਦਗੀ ਨਾ ਮਿਲੇਗੀ ਦੋਬਾਰਾ, ਯੇ ਜਵਾਨੀ ਹੈ ਦੀਵਾਨੀ, ਮਾਰਗਰੀਟਾ ਵਿਦ ਆ ਸਟ੍ਰਾ ਵਰਗੀਆਂ ਫ਼ਿਲਮਾਂ ‘ਚ ਅਭਿਨੈ ਦਾ ਜਲਵਾ ਬਿਖੇਰ ਚੁੱਕੀ ਕਲਕੀ ਕੋਚਲਿਨ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ਬਰ ਹੈ। ਕਲਕੀ ਕੋਚਲਿਨ ਗਰਭਵਤੀ ਹੈ ਅਤੇ ਜਲਦ ਹੀ ਆਪਣੇ ਬੁਆਏਫ਼੍ਰੈਂਡ ਦੇ ਬੱਚੇ ਨੂੰ ਜਨਮ ਦੇਣ ਵਾਲੀ ਹੈ। HT ਬਰੰਚ ਅਨੁਸਾਰ, ਕਲਕੀ ਪੰਜ ਮਹੀਨਿਆਂ ਤੋਂ ਗਰਭਵਤੀ ਹੈ। ਅਨੁਰਾਗ ਕਸ਼ਯਪ ਨਾਲ ਤਲਾਕ ਤੋਂ ਬਾਅਦ ਕਲਕੀ ਨੇ ਦੂਜਾ ਵਿਆਹ ਨਹੀਂ ਕੀਤਾ। ਕਲਕੀ ਲੰਬੇ ਸਮੇਂ ਤੋਂ ਇਜ਼ਰਾਈਲ ਦੇ ਕਲਾਸੀਕਲ ਪਿਆਨਿਸਟ ਗੀ ਹਰਸ਼ਬਰਗ ਨੂੰ ਡੇਟ ਕਰ ਰਹੀ ਸੀ।
ਕਲਕੀ ਨੇ ਇਸ ਗੱਲ ਦਾ ਖ਼ੁਲਾਸਾ ਇੱਕ ਇੰਟਰਵਿਊ ਦੌਰਾਨ ਕੀਤਾ। ਕਲਕੀ ਨੇ ਕਿਹਾ, ”ਮੈਂ ਚੀਜ਼ਾਂ ਪ੍ਰਤੀ ਆਪਣੀ ਪ੍ਰਤੀਕ੍ਰਿਆ ‘ਚ ਪਹਿਲਾਂ ਹੀ ਬਹੁਤ ਤਬਦੀਲੀ ਮਹਿਸੂਸ ਕਰ ਰਹੀ ਹਾਂ। ਮੈਂ ਪਹਿਲਾਂ ਨਾਲੋਂ ਜ਼ਿਆਦਾ ਡੈਲੀਬ੍ਰੇਟ, ਸੁਸਤ ਅਤੇ ਬੀਮਾਰ ਜਿਹੀ ਹੋ ਗਈ ਹਾਂ। ਜਦੋਂ ਤੁਹਾਡੇ ਅੰਦਰ ਮਾਂ ਬਣਨ ਦੀ ਭਾਵਨਾ ਹੁੰਦੀ ਹੈ ਤਾਂ ਇਹ ਤੁਹਾਡੇ ਅੰਦਰ ਇੱਕ ਨਵੀਂ ਚੇਤਨਾ ਲਿਆਉਂਦੀ ਹੈ।”
ਇਸ ਬਾਰੇ ਗੱਲ ਕਰਦਿਆਂ ਕਲਕੀ ਨੇ ਅੱਗੇ ਕਿਹਾ, ”ਮੈਂ ਅਜੇ ਵੀ ਕੰਮ ਕਰਨਾ ਚਾਹੁੰਦੀ ਹਾਂ, ਪਰ ਇਹ ਮੁਕਾਬਲੇ ਪ੍ਰਤੀ ਘੱਟ ਹੈ ਅਤੇ ਕਿਸੇ ਦੇ ਕੰਮ ਦੁਆਰਾ ਆਪਣੇ ਆਪ ਦਾ ਪਾਲਣ ਪੋਸ਼ਣ ਕਰਨ ਬਾਰੇ ਵਧੇਰੇ। ਇਹ ਇਕਾਗਰਤਾ ਅਤੇ ਊਰਜਾ ਲਈ ਹੈ।”