ਵਾਟਰ ਫਾਲ ਪਿਕਨਿਕ ਸਪਾਟ ‘ਚ ਫਸੇ ਸਾਰੇ ਲੋਕਾਂ ਨੂੰ ਸੁਰੱਖਿਆ ਬਾਹਰ ਕੱਢਿਆ ਗਿਆ

ਸ਼ਿਵਪੁਰੀ— ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ਦੇ ਸੁਲਤਾਨਗੜ੍ਹ ਵਾਟਰ ਫਾਲ ਪਿਕਨਿਕ ਸਪਾਟ ‘ਚ ਫਸੇ ਸਾਰੇ 45 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਹ ਲੋਕ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਪਿਕਨਿਕ ਮਨਾਉਣ ਆਏ ਸਨ। ਪੰਜ ਲੋਕਾਂ ਨੂੰ ਹੈਲੀਕਾਪਟਰ ਦੀ ਮਦਦ ਏਅਰਲਿਫਟ ਕੀਤਾ ਗਿਆ। 40 ਲੋਕਾਂ ਨੂੰ ਰੱਸੀ ਦੇ ਸਹਾਰੇ ਬਾਹਰ ਕੱਢ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਸ਼ਾਮ ਕਰੀਬ 4 ਵਜੇ 30 ਤੋਂ 40 ਲੋਕ ਵਾਟਰ ਫਾਲ ‘ਚ ਨਹਾ ਰਹੇ ਸਨ।
ਇਸੀ ਦੌਰਾਨ ਬਾਰਿਸ਼ ਕਾਰਨ ਜਲ ਪੱਧਰ ਵਧ ਗਿਆ। ਲੋਕ ਜਾਨ ਬਚਾਉਣ ਲਈ ਭੱਜਣ ਲੱਗੇ। ਇਸ ਦੌਰਾਨ 11 ਲੋਕ ਪਾਣੀ ‘ਚ ਵਹਿ ਗਏ ਜਦਕਿ 34 ਲੋਕ ਝਰਨੇ ਵਿਚਾਲੇ ਫਸ ਗਏ। ਇਨ੍ਹਾਂ ਸਾਰਿਆਂ ਨੂੰ ਕਰੀਬ 10 ਘੰਟੇ ਚੱਲੀ ਬਚਾਅ ਮੁਹਿੰਮ ਰਾਹੀਂ ਬਚਾ ਲਿਆ ਗਿਆ ਹੈ।