ਵਾਇਟਾਮਿਨ ਡੀ ਦੀ ਘਾਟ ਨਾ ਕਰੋ ਨਜਰਅੰਦਾਜ਼

ਸ਼ਰੀਰ ਨੂੰ ਸਿਹਤਮੰਦ ਰੱਖਣ ਲਈ ਵਾਇਟਾਮਿਨ, ਮਿਨਰਲਜ਼ ਅਤੇ ਪੋਸ਼ਕ ਤੱਤਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਹਰੇਕ ਵਾਇਟਾਮਿਨ ਦਾ ਸ਼ਰੀਰ ਲਈ ਖਾਸ ਮਹੱਤਵ ਹੁੰਦਾ ਹੈ। ਇੱਥ ਅਸੀਂ ਵਾਇਟਾਮਿਨ ਡੀ ਬਾਰੇ ਗੱਲ ਕਰ ਰਹੇ ਹਾਂ। ਇਹ ਵਾਇਟਾਮਿਨ ਸ਼ਰੀਰ ਲਈ ਬਹੁਤ ਹੀ ਜ਼ਰੂਰੀ ਹੈ। ਕੈਲਸ਼ੀਮਅ ਦੇ ਨਾਲ ਜੇਕਰ ਵਾਇਟਾਮਿਨ ਡੀ ਦੀ ਵੀ ਘਾਟ ਹੋ ਜਾਵੇ ਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਾਇਟਾਮਿਨ ਡੀ ਦੀ ਘਾਟ ਨਾਲ ਹੋਣ ਵਾਲੀਆਂ ਪਰੇਸ਼ਾਨੀਆਂ – ਹੱਡੀਆਂ ਅਤੇ ਮਾਸਪੇਸ਼ੀਆਂ ਦਾ ਕਮਜ਼ੋਰ ਹੋ ਜਾਣਾ; ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ; ਤਨਾਅ ਅਤੇ ਉਦਾਸੀ; ਆਲਸ ਅਤੇ ਥਕਾਵਟ, ਆਦਿ।
ਸ਼ੂਗਰ ਦੀ ਸੰਭਾਵਨਾ – ਵਾਇਟਾਮਿਨ ਡੀ ਦੀ ਘਾਟ ਨਾਲ ਸ਼ੂਗਰ ਦੀ ਸੰਭਾਵਨਾ ਵੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। 70 ਪ੍ਰਤੀਸ਼ਤ ਸ਼ੂਗਰ ਦੇ ਮਰੀਜ਼ਾਂ ‘ਚ ਵਾਇਟਾਮਿਨ ਡੀ ਦੀ ਘਾਟ ਦਰਜ ਕੀਤੀ ਜਾਂਦੀ ਹੈ ਕਿਉਂਕਿ ਵਾਇਟਾਮਿਨ ਡੀ ਇਨਸੁਲਿਨ ਹੌਰਮੋਨਜ਼ ਬਣਾਉਣ ਵਾਲੀਆਂ ਕੋਸ਼ਿਕਾਵਾਂ ਦੇ ਕੰਮ ਨੂੰ ਵਧਾਉਂਦਾ ਹੈ। ਇਸ ਲਈ ਹਮੇਸ਼ਾ ਸ਼ੂਗਰ ਦੇ ਮਰੀਜ਼ਾਂ ਨੂੰ ਡਾਕਟਰ ਥੋੜ੍ਹਾ ਸਮਾਂ ਧੁੱਪ ਵਿੱਚ ਬੈਠਣ ਲਈ ਕਹਿੰਦੇ ਹਨ ਕਿਉਂਕਿ ਇਹ ਉਨ੍ਹਾਂ ਲਈ ਧੁੱਪ ਬਹੁਤ ਹੀ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ।
ਸ਼ਰੀਰ ਦੀ ਇਮਿਊਨਟੀ – ਵਾਇਟਾਮਿਨ ਡੀ ਦੀ ਘਾਟ ਨਾਲ ਸ਼ਰੀਰ ਦੀ ਇਮਊਨਿਟੀ ਘੱਟ ਜਾਂਦੀ ਹੈ ਜਿਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹੀ ਕਾਰਨ ਹੈ ਕਿ ਵਾਇਟਾਮਿਨ ਡੀ ਦੀ ਘਾਟ ਨਾਲ ਸ਼ਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਫ਼ੇਫ਼ੜਿਆਂ ਦੇ ਰੋਗ – ਫ਼ੇਫ਼ੜਿਆਂ ਦੇ ਬਹੁਤ ਸਾਰੇ ਰੋਗ ਜਿਵੇਂ-ਦਮਾ, ਸੀ.ਓ.ਪੀ.ਡੀ. ਅਤੇ ਨਿਮੋਨੀਆ ਵਗੈਰਾ ਵਾਇਟਾਮਿਨ ਡੀ ਦੀ ਘਾਟ ਕਾਰਨ ਹੁੰਦੇ ਹਨ।
ਇਸ ਤਰ੍ਹਾਂ ਕਰੋ ਇਸ ਘਾਟ ਨੂੰ ਪੂਰਾ – ਧੁੱਪ ਸੇਕਣਾ ਵਾਇਟਾਮਿਨ ਡੀ ਦੀ ਘਾਟ ਨੂੰ ਪੂਰਾ ਕਰਨ ‘ਚ ਬਹੁਤ ਹੀ ਸਹਾਈ ਹੁੰਦਾ ਹੈ। ਸਵੇਰ ਦੇ ਸਮੇਂ ਧੁੱਪ ਲੈਣ ਨਾਲ ਸ਼ਰੀਰ ‘ਚ ਵਾਇਟਾਮਿਨ ਡੀ ਦੀ ਘਾਟ ਨਹੀਂ ਰਹਿੰਦੀ ਅਤੇ ਇਸ ਨਾਲ ਚਮੜੀ ਦੀ ਐਲਰਜੀ ਤੋਂ ਬਚਾਅ ਰਹਿੰਦਾ ਹੈ।
ਫ਼ਿਸ਼ ਮਾਸਾਹਾਰੀ ਖਾਣ ਦੇ ਸ਼ੌਕੀਨ ਹੋ ਤਾਂ ਸੈਮਨ ਅਤੇ ਟੁਨਾ ਫ਼ਿਸ਼ ‘ਚ ਵਾਇਟਾਮਿਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਕੌਡ ਲਿਵਰ ‘ਚ ਵੀ ਵਾਇਟਾਮਿਨ ਡੀ ਦੀ ਭਰਪੂਰ ਮਾਤਰਾ ਹੁੰਦੀ ਹੈ। ਮੱਛੀ ਤੋਂ ਇਲਾਵਾ ਅੰਡੇ ਦੀ ਵਰਤੋਂ ਕਰਨ ਨਾਲ ਵੀ ਵਾਇਟਾਮਿਨ ਡੀ ਦੀ ਘਾਟ ਦੂਰ ਹੋ ਜਾਂਦੀ ਹੈ।
ਡੇਅਰੀ ਪ੍ਰੋਡੈਕਟਸ ਜਿਵੇਂ ਦੁੱਧ, ਮੱਖਣ ਅਤੇ ਪਨੀਰ ਨੂੰ ਆਪਣੀ ਖ਼ੁਰਾਕ ‘ਚ ਜ਼ਰੂਰ ਸ਼ਾਮਿਲ ਕਰੋ। ਇਸ ਨਾਲ ਸ਼ਰੀਰ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਗਾਜਰ ਦਾ ਜੂਸ ਪੀਣ ਨਾਲ ਵੀ ਵਾਇਟਾਮਿਨ ਦੀ ਘਾਟ ਪੂਰੀ ਹੋ ਜਾਂਦੀ ਹੈ। ਰੋਜ਼ ਦੋ ਗਿਲਾਸ ਗਾਜਰ ਦਾ ਜੂਸ ਜ਼ਰੂਰ ਪੀਓ।