ਬੌਲੀਵੁਡ ਅਦਾਕਾਰ ਵਰੁਣ ਧਵਨ ਆਪਣੀ ਆਉਣ ਵਾਲੀ ਫ਼ਿਲਮ ਜੁਗ ਜੁਗ ਜੀਓ ਦੇ ਨਵੇਂ ਗੀਤ ਨੂੰ ਰਿਲੀਜ਼ ਕਰਨ ਲਈ ਕੌਮੀ ਰਾਜਧਾਨੀ ‘ਚ ਹੈ ਅਤੇ ਉਸ ਨੇ ਡਿਜੀਟਲ ਪਲੈਟਫ਼ੌਰਮ ਦੀ ਸ਼ੁਰੂਆਤ ਕਰਨ ਦਾ ਸੰਕੇਤ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ਨੂੰ ਹਾਲੇ ਨਹੀਂ ਲੱਗਦਾ ਕਿ ਉਹ ਇਸ ਬਾਰੇ ਕੁੱਝ ਦੱਸ ਸਕਦਾ ਹੈ, ਪਰ ਇਸ ਸਬੰਧੀ ਕੁੱਝ ਕੰਮ ਚੱਲ ਰਿਹਾ ਹੈ। ਵਰੁਣ ਅਤੇ ਕਿਆਰਾ ਅਡਵਾਨੀ ਇਸ ਫ਼ਿਲਮ ਦੇ ਪਹਿਲੇ ਟਰੈਕ ਦਾ ਪੰਜਾਬਣ ਨੂੰ ਰਿਲੀਜ਼ ਕਰਨ ਲਈ ਨਵੀਂ ਦਿੱਲੀ ਆਏ ਹੋਏ ਹਨ ਜਿਸ ‘ਚ ਅਨਿਲ ਕਪੂਰ ਅਤੇ ਨੀਤੂ ਕਪੂਰ ਵੀ ਹਨ। ਇਹ ਫ਼ਿਲਮ ਤਲਾਕ ਦੇ ਸੰਕਲਪ ‘ਤੇ ਆਧਾਰਿਤ ਹੈ ਜੋ 24 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੇ ਨਿਰਦੇਸ਼ਕ ਰਾਜ ਮਹਿਤਾ ਹਨ।
ਫ਼ਿਲਮ ਜੁੱਗ ਜੁੱਗ ਜੀਓ ਦੇ ਪ੍ਰਚਾਰ ਲਈ ਬੌਲੀਵੁੱਡ ਅਦਾਕਾਰ ਵਰੁਣ ਧਵਨ ਅਤੇ ਕਿਆਰਾ ਅਡਵਾਨੀ ਚੰਡੀਗੜ੍ਹ ਪੁੱਜੇ। ਚੰਡੀਗੜ੍ਹ ‘ਚ ਪ੍ਰਸੰਸਕਾਂ ਤੋਂ ਮਿਲੇ ਪਿਆਰ ਕਾਰਨ ਵਰੁਣ ਕਾਫ਼ੀ ਉਤਸ਼ਾਹਿਤ ਹੋਇਆ। ਵਰੁਣ ਨੇ ਕਿਹਾ ਕਿ ਗੀਤ ਦੇ ਟਾਈਟਲ ਦਾ ਪੰਜਾਬਣ ਵਾਂਗ ਸਾਡਾ ਸਾਰਿਆਂ ਦਾ ਪੰਜਾਬ ਨਾਲ ਕੋਈ ਨਾ ਕੋਈ ਸਬੰਧ ਹੈ। ਦੂਜੇ ਪਾਸੇ ਕਿਆਰਾ ਨੇ ਕਿਹਾ ਕਿ ਪੰਜਾਬ ਨਾਲ ਉਸ ਦਾ ਰਿਸ਼ਤਾ ਬਹੁਤ ਖ਼ਾਸ ਹੈ ਕਿਉਂਕਿ ਉਹ ਜਦੋਂ ਵੀ ਇੱਥੇ ਆਉਂਦੀ ਹੈ ਤਾਂ ਉਸ ਨੂੰ ਬਹੁਤ ਪਿਆਰ ਮਿਲਦਾ ਹੈ।
ਵਰੁਣ ਧਵਨ ਅਤੇ ਕਿਆਰਾ ਅਡਵਾਨੀ ਦਾ ਕੌਮੀ ਰਾਜਧਾਨੀ ‘ਚ ਅੱਜ ਤਾੜੀਆਂ ਦੀ ਗੂੰਜ ਅਤੇ ਸੀਟੀਆਂ ਨਾਲ ਸਵਾਗਤ ਕੀਤਾ ਗਿਆ। ਫ਼ਿਲਮ ਜੁਗ ਜੁਗ ਜੀਓ ਦੇ ਨਵੇਂ ਗੀਤ ਨੂੰ ਜਾਰੀ ਕਰਨ ਤੋਂ ਪਹਿਲਾਂ ਦੋਵੇਂ ਪ੍ਰਸ਼ੰਸਕਾਂ ਨਾਲ ਖ਼ੂਬ ਨੱਚੇ। ਦਾ ਪੰਜਾਬਣ ਗੀਤ ਹਾਲ ਹੀ ‘ਚ ਵਿਵਾਦਾਂ ‘ਚ ਘਿਰ ਗਿਆ ਜਦੋਂ ਪਾਕਿਸਤਾਨੀ ਗਾਇਕ ਅਬਰਾਰ ਉਲ ਹੱਕ ਨੇ ਟਵੀਟ ਕਰ ਕੇ ਫ਼ਿਲਮ ਨਿਰਮਾਤਾ ਕਰਨ ਜੌਹਰ ‘ਤੇ ਉਸ ਦੇ ਆਉਣ ਵਾਲੇ ਗੀਤ ਨੱਚ ਪੰਜਾਬਣ ਨੂੰ ਉਸ ਦੀ ਇਜਾਜ਼ਤ ਤੋਂ ਬਿਨਾਂ ਨਕਲ ਕਰਨ ਦਾ ਦੋਸ਼ ਲਾਇਆ। ਵਰੁਣ ਨੇ ਗੀਤ ਜਾਰੀ ਕਰਨ ਮੌਕੇ ਕੌਪੀਰਾਈਟ ਮੁੱਦੇ ਸਬੰਧੀ ਕਿਹਾ ਕਿ ਇਸ ਸਬੰਧੀ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਗਿਆ ਹੈ।











