ਲੱਦਾਖ ‘ਚ 4.5 ਦੀ ਤੀਬਰਤਾ ਨਾਲ ਲੱਗੇ ਭੂਚਾਲ ਦੇ ਝਟਕੇ

Image Courtesy :jagbani(punjabkesar)

ਲੇਹ – ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਲਗਾਤਾਰ ਭੂਚਾਲ ਦੇ ਝਟਕੇ ਲੱਗ ਰਹੇ ਹਨ। ਇਸ ‘ਚ ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਇਲਾਕਾ ਵੀ ਸ਼ਾਮਲ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ‘ਚ ਸ਼ੁੱਕਰਵਾਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 4.5 ਮਾਪੀ ਗਈ ਹੈ। ਜਾਣਕਾਰੀ ਮੁਤਾਬਕ ਭੂਚਾਲ ਰਾਤ ਕਰੀਬ 8.15 ਮਿੰਟ ‘ਤੇ ਆਇਆ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 25 ਕਿਲੋਮੀਟਰ ਹੇਠਾਂ ਸੀ। ਫਿਲਹਾਲ 4.5 ਦੀ ਤੀਬਰਤਾ ਨਾਲ ਆਏ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਦਿੱਲੀ-ਐਨ.ਸੀ.ਆਰ. ‘ਚ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਹੁਣ ਭੂਚਾਲ ਦੇ ਝਟਕੇ ਹਰਿਆਣਾ ਅਤੇ ਦਿੱਲੀ ਦੇ ਬਾਹਰੀ ਇਲਾਕਿਆਂ ‘ਚ ਆਏ ਹਨ। ਭੂਚਾਲ ਦਾ ਕੇਂਦਰ ਰੋਹਤਕ ਸੀ। ਇਹ ਦੁਪਹਿਰ ‘ਚ 3.32 ਮਿੰਟ ‘ਤੇ ਆਇਆ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 2.8 ਮਾਪੀ ਗਈ ਹੈ ਅਤੇ ਇਹ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਚ ਆਇਆ ਸੀ। ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਹੈ।
ਮੇਘਾਲਿਆ ‘ਚ ਵੀ ਲੱਗੇ ਭੂਚਾਲ ਦੇ ਝਟਕੇ
ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ ਮੁਤਾਬਕ ਸ਼ੁੱਕਰਵਾਰ ਨੂੰ ਮੇਘਾਲਿਆ ਦੇ ਤੂਰੇ ਇਲਾਕੇ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੇਘਾਲਿਆ ਦੇ ਪੱਛਮ ‘ਚ 79 ਕਿਲੋਮੀਟਰ ਦੂਰ ਰਿਕਟਰ ਸਕੇਲ ‘ਤੇ ਇਸ ਦੀ ਤੀਬਰਤਾ 3.3 ਮਾਪੀ ਗਈ। ਫਿਲਹਾਲ ਕਿਸੇ ਵੀ ਪ੍ਰਕਾਰ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

News Credit :jagbani(punjabkesar)