ਲਾਲ ਸਿੰਘ ਚੱਢਾ ਦੀ ਜੀਵਨ ਪ੍ਰਤੀ ਨਿਰਦੋਸ਼ ਅਤੇ ਬੱਚਿਆਂ ਵਰਗੀ ਆਸ਼ਾਵਾਦ ਨੇ ਭਾਰਤੀਆਂ ਦੇ ਦਿਲਾਂ ਅਤੇ ਰੂਹਾਂ ਨੂੰ ਛੂਹ ਲਿਆ ਹੈ। ਪੂਰੇ ਦੇਸ਼ ਨੇ ਟ੍ਰੇਲਰ ਨੂੰ ਬਹੁਤ ਪਿਆਰ ਦਿੱਤਾ। ਲਾਲ ਸਿੰਘ ਚੱਢਾ ਭਾਰਤ ਦੇ ਇਤਿਹਾਸ ‘ਚ ਵਾਪਰੀ ਹਰ ਵੱਡੀ ਘਟਨਾ ਨੂੰ ਕਵਰ ਕਰਦੇ ਹੋਏ ਆਪਣੇ ਦਰਸ਼ਕਾਂ ਨੂੰ ਇੱਕ ਭਾਵਨਾਤਮਕ ਯਾਤਰਾ ‘ਤੇ ਲੈ ਜਾਂਦਾ ਹੈ।
ਦੱਸ ਦੇਈਏ ਕਿ ਹਾਲ ਹੀ ‘ਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ। ਟ੍ਰੇਲਰ ਨੇ ਦੇਸ਼ ‘ਚ ਹਲਚਲ ਮਚਾ ਦਿੱਤੀ ਹੈ ਅਤੇ ਨੈਟੀਜ਼ਨਜ਼ ਇਸ ਦੀ ਪ੍ਰਸ਼ੰਸਾ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਹੇ। ਲਾਲ ਸਿੰਘ ਚੱਢਾ ‘ਚ ਜਿਸ ਤਰ੍ਹਾਂ ਨਾਲ ਆਮਿਰ ਨੇ ਖ਼ੁਦ ਨੂੰ ਪੇਸ਼ ਕੀਤਾ ਹੈ, ਉਹ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਚਿਹਰੇ ਦੇ ਹਾਵ-ਭਾਵ ਡਾਇਲੌਗ ਡਲਿਵਰੀ ਅਤੇ ਉਸ ਨੇ ਸਕਰੀਨ ‘ਤੇ ਜੋ ਸਾਦਗੀ ਹੈ ਉਹ ਦਿਲ ਨੂੰ ਛੂਹ ਲੈਣ ਵਾਲੀ ਹੈ ਅਤੇ ਹਰ ਕਿਸੇ ਨੂੰ ਭਾਵੁਕ ਕਰ ਦਿੰਦੀ ਹੈ।
ਲਾਲ ਸਿੰਘ ਚੱਢਾ ਦੇ ਟ੍ਰੇਲਰ ਦੀ ਪ੍ਰਸ਼ੰਸਾ ਕਰਦੇ ਹੋਏ ਨੈਟੀਜ਼ਨਜ਼ ਨੇ ਕਿਹਾ, ”ਟ੍ਰੇਲਰ ਦਾ ਰੋਮਾਂਚ, ਉਤਸ਼ਾਹ ਅਤੇ ਭਾਵਨਾਵਾਂ ਦਾ ਪੱਧਰ ਸ਼ਾਨਦਾਰ ਹੈ। ਆਮਿਰ ਨਿਸ਼ਚਿਤ ਤੌਰ ‘ਤੇ ਅਜਿਹਾ ਵਿਅਕਤੀ ਹੈ ਜੋ ਹਰ ਭੂਮਿਕਾ ਨਿਭਾ ਸਕਦਾ ਹੈ ਅਤੇ ਫ਼ਿਲਮ ਨੂੰ ਸਹੀ ਠਹਿਰਾ ਸਕਦਾ ਹੈ।”ਇੱਕ ਹੋਰ ਨੇ ਲਿਖਿਆ, ”ਉਹ ਇੱਕ ਕਾਰਨ ਹੈ ਕਿ ਬੌਲੀਵੁਡ ਅਜੇ ਵੀ ਜ਼ਿੰਦਾ ਹੈ। ਸਤਿਕਾਰ, ਕਿੰਨੀ ਮਾਸੂਮੀਅਤ ਨਾਲ ਉਸ ਨੇ ਇਹ ਕਿਰਦਾਰ ਨਿਭਾਇਆ। ਉਸ ਦੀ ਮਾਸੂਮੀਅਤ ਦੀ ਸੁੰਦਰਤਾ ਨਾਲ ਪਿਆਰ ਹੋ ਗਿਐ।”
ਟ੍ਰੇਲਰ ਦੀ ਤਾਰੀਫ਼ ਹੁੰਦਿਆਂ ਹੀ ਕਈ ਬੌਲੀਵੁਡ ਸਮੀਖਿਅਕ ਫ਼ਿਲਮ ਦੀ ਸਹਾਰਨਾ ਕੀਤੀ। ਇਨਾਂ ਤੋਂ ਇੱਕ ਤਰਣ ਆਦਰਸ਼ ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝੀ ਕਰਦੇ ਹੋਏ ਲਿਖਿਆ, ”ਸਿੰਪਲ ਪਰ ਦਿਲ ਨੂੰ ਛੂਹ ਲੈਣ ਵਾਲਾ ਰਿਹਾ ਇਹ ਟ੍ਰੇਲਰ।”
ਦੱਸ ਦੇਈਏ ਫ਼ਿਲਮ ‘ਚ ਅਦਾਕਾਰ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇੱਕ ਦਹਾਕੇ ਦੀ ਸਖ਼ਤ ਮਿਹਨਤ, ਲਗਨ ਅਤੇ ਸਬਰ ਤੋਂ ਬਾਅਦ ਹੁਣ ਇਹ ਫ਼ਿਲਮ ਆਪਣੇ ਦਰਸ਼ਕਾਂ ਦਾ ਸਾਦਗੀ ਅਤੇ ਸ਼ਾਂਤੀ ਨਾਲ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।











