ਰੋਜ਼ ਖਾਓ ਖੀਰੇ

Image Courtesy :jagbani(punjabkesar)

ਖੀਰੇ ਖਾਣਾ ਸਿਹਤ ਲਈ ਫ਼ਾਇਦੇਮੰਦ ਹੈ ਕਿਉਂਕਿ ਇਸ ‘ਚ ਪੋਸ਼ਕ ਤੱਤਾਂ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਲੋਕਾਂ ਵਲੋਂ ਖੀਰੇ ਦੀ ਸਭ ਤੋਂ ਜ਼ਿਆਦਾ ਵਰਤੋਂ ਸਲਾਦ ਦੇ ਰੂਪ ‘ਚ ਕੀਤੀ ਜਾਂਦੀ ਹੈ। ਖੀਰੇ ਵਿੱਚ 96 ਫ਼ੀਸਦੀ ਪਾਣੀ ਹੁੰਦਾ ਹੈ, ਜਿਸ ਨੂੰ ਖਾਣ ਨਾਲ ਸ਼ਰੀਰ ‘ਚ ਤਾਜ਼ਗੀ ਬਣੀ ਰਹਿੰਦੀ ਹੈ। ਇਸ ਵਿੱਚ ਵਾਇਟਾਮਿਨ- A, C, ਮੈਗਨੀਜ਼, ਪੋਟੈਸ਼ੀਅਮ ਅਤੇ ਸਲਫ਼ਰ ਹੁੰਦੇ ਹਨ ਜੋ ਐਂਟੀਔਕਸੀਡੈਂਟਸ ਦਾ ਕੰਮ ਕਰਦੇ ਹਨ। ਇਨ੍ਹਾਂ ਦੀ ਵਰਤੋਂ ਫ਼ਾਸਟ ਫ਼ੂਡ ਜਾਂ ਸੈਂਡਵਿੱਚ ‘ਚ ਵੀ ਕੀਤੀ ਜਾਂਦੀ ਹੈ। ਖੀਰਾ ਖਾਣ ਨਾਲ ਬਲੱਡ ਪ੍ਰੈਸ਼ਰ ਘੱਟ ਰਹਿੰਦਾ ਹੈ। ਖੀਰੇ ਵਿੱਚ ਕਾਫ਼ੀ ਮਾਤਰਾ ਵਿੱਚ ਮਿਨਰਲਜ਼ ਵੀ ਪਾਏ ਜਾਂਦੇ ਹਨ। 100 ਗ੍ਰਾਮ ਖੀਰੇ ਵਿੱਚ 54 ਕੈਲੋਰੀਜ਼ ਊਰਜਾ ਮੌਜੂਦ ਹੁੰਦੀ ਹੈ।
ਕਿਡਨੀ ਸਟੋਨ – ਭੋਜਨ ‘ਚ ਹਰ ਰੋਜ਼ ਇਨ੍ਹਾਂ ਦੀ ਵਰਤੋਂ ਕਰਨ ਨਾਲ ਪੱਥਰੀ ਘੁੱਲ ਕੇ ਨਿਕਲਣ ਲੱਗ ਜਾਂਦੀ ਹੈ। ਇਹ ਪਿੱਤੇ ਅਤੇ ਕਿਡਨੀ ਦੀ ਪੱਥਰੀ ਤੋਂ ਬਚਾ ਕੇ ਰੱਖਦੇ ਹਨ। ਖੀਰਿਆਂ ਦੇ ਰਸ ਨੂੰ ਦਿਨ ‘ਚ 2-3 ਵਾਰ ਪੀਣਾ ਲਾਭਕਾਰੀ ਹੁੰਦਾ ਹੈ।
ਭਾਰ ਘਟਾਉਣ ਲਈ – ਖੀਰਿਆਂ ‘ਚ ਕੈਲਰੀਜ਼ ਬਹੁਤ ਘੱਟ ਹੁੰਦੀਆਂ ਹਨ ਅਤੇ ਫ਼ਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਭੁੱਖ ਸ਼ਾਂਤ ਕਰਨ ਲਈ ਖੀਰਾ ਖਾਣਾ ਚਾਹੀਦਾ ਹੈ। ਇਸ ਨਾਲ ਭਾਰ ਜ਼ਰੂਰ ਘੱਟੇਗਾ।
ਦਿਲ ਲਈ ਫ਼ਾਇਦੇਮੰਦ – ਖੀਰੇ ‘ਚ ਕਲੈਸਟ੍ਰੋਲ ਬਿਲਕੁਲ ਨਹੀਂ ਹੁੰਦਾ। ਇਸੇ ਲਈ ਦਿਲ ਦੇ ਮਰੀਜ਼ਾਂ ਲਈ ਖੀਰਾ ਖਾਣਾ ਚੰਗਾ ਹੁੰਦਾ ਹੈ।
ਕਬਜ਼ – ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਤੁਹਾਨੂੰ ਖੀਰਾ ਖਾਣਾ ਚਾਹੀਦਾ ਹੈ। ਖਾਲੀ ਪੇਟ ਖੀਰਾ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸੇ ਲਈ ਇਸ ਨੂੰ ਆਪਣੇ ਭੋਜਨ ‘ਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ।
ਬਲੱਡ ਪ੍ਰੈਸ਼ਰ – ਹਾਈ ਬਲੱਡ ਪ੍ਰੈਸ਼ਰ ਤੋਂ ਰਾਹਤ ਪਾਉਣ ਲਈ ਖੀਰਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ‘ਚ ਪਾਣੀ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਕਾਰਨ ਬਲੱਡ ਦਾ ਪੱਧਰ ਸਹੀ ਰੱਖਣ ‘ਚ ਮਦਦ ਮਿਲਦੀ ਹੈ।
ਕੈਂਸਰ ਲਈ ਫ਼ਾਇਦੇਮੰਦ – ਇਸ ‘ਚ ਇਸ ਤਰ੍ਹਾਂ ਦੇ ਬਹੁਤ ਸਾਰੇ ਤੱਤ ਹਨ ਜੋ ਕਿ ਕੈਂਸਰ ਨੂੰ ਰੋਕਣ ‘ਚ ਮਦਦ ਕਰਦੇ ਹਨ।
ਪਾਣੀ ਦੀ ਕਮੀ – ਖੀਰੇ ‘ਚ ਪਾਣੀ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਸ ਨੂੰ ਖਾਣ ਨਾਲ ਸ਼ਰੀਰ ‘ਚ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ।
ਸਿਰ ਦਰਦ ਦੂਰ – ਅੱਜਕੱਲ੍ਹ 10 ‘ਚੋਂ ਸੱਤ ਲੋਕ ਸਿਰ ਦਰਦ ਦੀ ਬੀਮਾਰੀ ਤੋਂ ਬੜੇ ਪਰੇਸ਼ਾਨ ਹਨ। ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਖੀਰੇ ਖਾਓ, ਇਸ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ।
ਮੂੰਹ ਦੀ ਬਦਬੂ – ਜੇਕਰ ਰੋਜ਼ ਦੰਦ ਸਾਫ਼ ਕਰਨ ਦੇ ਬਾਵਜੂਦ ਮੂੰਹ ‘ਚੋਂ ਬਦਬੂ ਆ ਰਹੀ ਹੋਵੇ ਤਾਂ ਮੂੰਹ ‘ਚ ਖੀਰੇ ਦਾ ਇੱਕ ਟੁਕੜਾ ਰੱਖ ਲਓ। ਇਸ ਨਾਲ ਸਾਰੇ ਜੀਵਾਣੂ ਮਾਰ ਜਾਣਗੇ।
ਸੂਰਜਵੰਸ਼ੀ