ਇੱਕ ਅਧਿਐਨ ਮੁਤਾਬਿਕ ਰੋਜ਼ਾਨਾ ਮੁੱਠੀ ਭਰ ਅਖਰੋਟ ਖਾਣ ਨਾਲ ਕੌਰਡੀਓਵੈਸਕੁਲਰ ਡਿਜ਼ੀਜ਼ (CVC) ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਹ ਅਧਿਐਨ ਜਨਰਲ ਔਫ਼ ਦਾ ਅਮੈਰੀਕਨ ਹਾਰਟ ਐਸੋਸੀਏਸ਼ਨ ‘ਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਅਧਿਐਨ ‘ਚ ਦੱਸਿਆ ਗਿਆ ਕਿ ਅਧਿਐਨ ‘ਚ ਸ਼ਾਮਿਲ ਜਿਹੜੇ ਮੁਕਾਬਲੇਬਾਜ਼ਾਂ ਨੇ ਰੋਜ਼ਾਨਾ ਅਖਰੋਟ ਖਾਧੇ, ਉਨ੍ਹਾਂ ਦਾ ਬਲੱਡ ਨੌਰਮਲ ਹੋ ਗਿਆ। ਖੋਜਕਾਰਾਂ ਨੇ 30 ਤੋਂ 65 ਸਾਲ ਦੇ 45 ਮੁਕਾਬਲੇਬਾਜ਼ਾਂ ਨੂੰ ਸ਼ਾਮਿਲ ਕੀਤਾ ਜੋ ਵੱਧ ਭਾਰ ਅਤੇ ਮੋਟਾਪੇ ਤੋਂ ਪੀੜਤ ਸਨ। ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਮੁਕਾਬਲੇਬਾਜ਼ਾਂ ਨੂੰ ਦੋ ਹਫ਼ਤੇ ਆਪਣੀ ਸਹੀ ਡਾਇਟ ਦਾ ਸੇਵਨ ਕਰਨ ਲਈ ਕਿਹਾ ਗਿਆ। ਜਦੋਂ ਉਨ੍ਹਾਂ ਨੇ ਆਪਣੀ ਡਾਇਟ ਦੇ ਨਾਲ-ਨਾਲ ਅਖਰੋਟ ਖਾਧੇ ਤਾਂ ਉਨ੍ਹਾਂ ਨੂੰ ਕਾਫ਼ੀ ਫ਼ਾਇਦਾ ਲੱਗਾ।
ਕੰਬੋਜ










