ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਆਨ ਖ਼ਾਨ ਨੂੰ 28 ਦਿਨਾਂ ਬਾਅਦ ਬੀਤੇ ਦਿਨੀਂ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਛੋਟੇ ਖ਼ਾਨ ਨੂੰ 2 ਅਕਤੂਬਰ ਦੀ ਛਾਪੇਮਾਰੀ ਤੋਂ ਬਾਅਦ ਲੰਬਾ ਸਮਾਂ ਜੇਲ੍ਹ ‘ਚ ਕੱਟਣਾ ਪਿਆ, ਅਤੇ ਪਰਿਵਾਰ ਸਣੇ ਆਰੀਆਨ ਲਈ ਇਹ ਸਭ ਸੌਖਾ ਨਹੀਂ ਸੀ।
ਦੱਸਿਆ ਜਾ ਰਿਹਾ ਹੈ ਕਿ ਆਰਥਰ ਰੋਡ ਜੇਲ੍ਹ ਦਾ ਘੰਟੀ ਬੌਕਸ ਸਵੇਰੇ 5.30 ਵਜੇ ਖੋਲ੍ਹਿਆ ਗਿਆ। ਆਰੀਆਨ ਦੀ ਰਿਹਾਈ ‘ਤੇ ਉਸ ਦੇ ਪਰਿਵਾਰ ‘ਚ ਖ਼ੁਸ਼ੀ ਦੀ ਲਹਿਰ ਸੀ। ਸ਼ਾਹਰੁਖ ਖ਼ਾਨ ਦੇ ਘਰ ਸ਼ੁੱਕਰਵਾਰ ਤੋਂ ਹੀ ਤਿਓਹਾਰ ਵਰਗਾ ਮਾਹੌਲ ਸੀ। ਆਰੀਅਨ ਦੇ ਘਰ ਮੰਨਤ ਦੇ ਬਾਹਰ ਪ੍ਰਸ਼ੰਸਕਾਂ ਦਾ ਇੱਕ ਵੱਡਾ ਇਕੱਠ ਹੋਇਆ, ਅਤੇ ਹਰ ਕੋਈ ਆਰੀਆਨ ਦੇ ਸਵਾਗਤ ਦਾ ਇੰਤਜ਼ਾਰ ਕਰ ਰਿਹਾ ਸੀ। ਇਸ ਦੌਰਾਨ ਇੱਕ ਸਾਧੂ ਬਾਬਾ ਵੀ ਮੰਨਤ ਦੇ ਬਾਹਰ ਖੜ੍ਹਾ ਨਜ਼ਰ ਆਇਆ। ਦੱਸਿਆ ਜਾ ਰਿਹਾ ਹੈ ਕਿ ਇਸ ਸਾਧੂ ਬਾਬੇ ਨੇ ਆਰੀਆਨ ਲਈ ਹਨੂਮਾਨ ਚਾਲੀਸਾ ਦਾ ਪਾਠ ਕੀਤਾ। ਆਰੀਆਨ ਦਾ ਸਵਾਗਤ ਢੋਲ ਵਜਾ ਕੇ ਇੰਝ ਕੀਤਾ ਗਿਆ ਜਿਵੇਂ ਉਹ ਕੋਈ ਬਹੁਤ ਵੱਡੀ ਮੱਲ ਮਾਰ ਕੇ ਆਇਆ ਹੁੰਦੈ।
ਦੱਸਣਯੋਗ ਹੈ ਕਿ ਬੇਸ਼ੱਕ ਛੋਟੇ ਖ਼ਾਨ ਨੂੰ ਜ਼ਮਾਨਤ ਮਿਲ ਗਈ ਹੈ, ਪਰ ਉਸ ਦਾ ਅੱਗੇ ਦਾ ਰਸਤਾ ਹਾਲੇ ਵੀ ਆਸਾਨ ਨਹੀਂ ਕਿਉਂਕਿ ਆਰੀਆਨ ਨੂੰ ਸਿਰਫ਼ ਜ਼ਮਾਨਤ ਮਿਲੀ ਹੈ ਕੇਸ ਤੋਂ ਛੁਟਕਾਰਾ ਨਹੀਂ।
ਕੋਰਟ ਨੇ ਰੱਖੀਆਂ ਇਹ ਖ਼ਾਸ ਸ਼ਰਤਾਂ
ਆਰੀਅਨ ਖ਼ਾਨ ਨੂੰ ਬੇਸ਼ੱਕ ਜ਼ਮਾਨਤ ਮਿਲ ਗਈ ਹੈ, ਪਰ ਕੋਰਟ ਨੇ ਉਸ ਲਈ ਕੁੱਝ ਸ਼ਰਤਾਂ ਤੈਅ ਕੀਤੀਆਂ ਹਨ। ਉਹ ਜਾਂਚ ਅਧਿਕਾਰੀ ਨੂੰ ਦੱਸੇ ਬਗਾਰ ਮੁੰਬਈ ਨਹੀਂ ਛੱਡ ਸਕਦਾ। ਹਰ ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਦੇ ਵਿਚਕਾਰ NCB ਦੇ ਦਫ਼ਤਰ ‘ਚ ਹਾਜ਼ਰ ਹੋਣਾ ਪਵੇਗਾ। ਛੋਟੇ ਖ਼ਾਨ ਆਪਣੇ ਕੇਸ ਵਿਚਲੇ ਕਿਸੇ ਹੋਰ ਮੁਲਜ਼ਮ ਦੇ ਸੰਪਰਕ ‘ਚ ਨਹੀਂ ਆ ਸਕਦਾ। ਜਾਂਚ ਨਾਲ ਜੁੜੀਆਂ ਗੱਲਾਂ ਮੀਡੀਆ ਜਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ। ਆਰੀਆਨ ਨੂੰ ਵਿਸ਼ੇਸ਼ NDPS ਅਦਾਲਤ ‘ਚ ਆਪਣਾ ਪਾਸਪੋਰਟ ਜਮ੍ਹਾਂ ਕਰਾਉਣਾ ਹੋਵੇਗਾ। ਅਦਾਲਤ ਦੀ ਇਜਾਜ਼ਤ ਤੋਂ ਬਗੈਰ ਦੇਸ਼ ਤੋਂ ਉਹ ਮੁਲਕ ਤੋਂ ਬਾਹਰ ਨਹੀਂ ਜਾ ਸਕਦਾ। ਜੇਕਰ ਕਿਸੇ ਸ਼ਰਤ ਦੀ ਉਲੰਘਣਾ ਹੁੰਦੀ ਹੈ ਤਾਂ NCB ਨੂੰ ਵਿਸ਼ੇਸ਼ ਜੱਜ ਕੋਲ ਉਸ ਦੀ ਮੁੜ ਗ੍ਰਿਫ਼ਤਾਰੀ ਦੀ ਅਰਜ਼ੀ ਦੇਣ ਦਾ ਹੱਕਦਾਰ ਹੋਵੇਗਾ।
ਰੱਦ ਹੋ ਸਕਦੀ ਹੈ ਜ਼ਮਾਨਤ
ਹਾਈ ਕੋਰਟ ਨੇ ਆਪਣੇ ਆਦੇਸ਼ ‘ਚ ਸਾਫ਼ ਕੀਤਾ ਹੈ ਕਿ ਜੇਕਰ ਆਰੀਆਨ ਨੇ ਉਸ ਦੀਆਂ ਸ਼ਰਤਾਂ ਦਾ ਪਾਲਨ ਨਾ ਕੀਤਾ ਤਾਂ NCB ਹੀ ਸਿੱਧੇ NDPSਕੋਰਟ ‘ਚ ਜ਼ਮਾਨਤ ਰੱਦ ਕਰਨ ਲਈ ਅਰਜ਼ੀ ਦਾਖ਼ਲ ਕਰ ਸਕਦੀ ਹੈ।
2 ਅਕਤੂਬਰ ਨੂੰ ਗ੍ਰਿਫ਼ਤਾਰ ਹੋਇਆ ਸੀ ਆਰੀਅਨ
ਦੱਸਣਯੋਗ ਹੈ ਕਿ ਆਰੀਅਨ ਨੂੰ ਲੰਘੀ 2 ਅਕਤੂਬਰ ਨੂੰ ਇੱਕ ਕਰੂਜ਼ ਸ਼ਿਪ ‘ਚ ਹੋਈ ਇੱਕ ਛਾਪੇਮਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ, ਅਤੇ ਉਸ ਨੂੰ ਪ੍ਰੂੇ 28 ਦਿਨ ਜੇਲ੍ਹ ‘ਚ ਕੱਟਣੇ ਪਏ। NCB ਨੇ ਆਰੀਅਨ ਸਣੇ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਬਾਅਦ ‘ਚ ਪੁੱਛਗਿੱਛ ਅਤੇ ਖ਼ੁਲਾਸਿਆਂ ਦੇ ਆਧਾਰ ‘ਤੇ ਇਸ ਮਾਮਲੇ ‘ਚ ਹੋਰ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।












