ਰਾਹੁਲ ਦੀ ਅਗਵਾਈ ‘ਚ CWC ਦੀ ਬੈਠਕ ਖਤਮ, 2019 ‘ਚ ਮਹਾਗਠਜੋੜ ‘ਤੇ ਹੋਇਆ ਮੰਥਨ

ਨਵੀਂ ਦਿੱਲੀ— ਰਾਹੁਲ ਗਾਂਧੀ ਦੀ ਅਗਵਾਈ ‘ਚ ਕਾਂਗਰਸ ਵਰਕਿੰਗ ਕਮੇਟੀ ਦੀ ਦੂਜੀ ਬੈਠਕ ਖਤਮ ਹੋ ਗਈ, ਜਿਸ ‘ਚ ਪਾਰਟੀ ਨੇ ਐੱਨ. ਆਰ. ਸੀ., ਗਠਜੋੜ ਅਤੇ ਰਾਫੇਲ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕੀਤੀ। ਬੈਠਕ ‘ਚ ਭਾਗ ਲੈਣ ਲਈ ਕਾਂਗਰਸ ਪਾਰਟੀ ਦੇ ਹੋਰ ਵੱਡੇ ਨੇਤਾ ਕਾਂਗਰਸ ਹੈੱਡਕੁਆਰਟਰ 24 ਅਕਬਰ ਰੋਡ ਪਹੁੰਚੇ। ਸਿਹਤ ਖਰਾਬ ਹੋਣ ਕਾਰਨ ਯੂ. ਪੀ. ਚੇਅਰਪਰਸਨ ਸੋਨੀਆ ਗਾਂਧੀ ਬੈਠਕ ‘ਚ ਸ਼ਾਮਲ ਨਹੀਂ ਹੋ ਸਕੀ।
ਜਾਣਕਾਰੀ ਮੁਤਾਬਕ ਬੈਠਕ ‘ਚ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਅਹਿਮ ਰਣਨੀਤੀ ਬਣਨ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ‘ਚ ਅਸਾਮ ਰਾਸ਼ਟਰੀ ਨਾਗਰਿਕ ਰਜਿਸਟਰ ਦੇ ਅੰਤਿਮ ਡਰਾਫਟ (ਐੱਨ. ਆਰ. ਸੀ.) ਨੂੰ ਲੈ ਕੇ ਚਰਚਾ ਹੋ ਸਕਦੀ ਹੈ। ਨਾਲ ਹੀ ਰਾਫੇਲ ਸਮੇਤ ਕਈ ਹੋਰ ਮੁੱਦਿਆਂ ‘ਤੇ ਵਿਚਾਰ ਕੀਤਾ ਜਾਵੇਗਾ। ਉਹ ਮੌਬ ਲਿੰਚਿੰਗ ਦੇ ਮਾਮਲੇ, ਐੱਲ. ਪੀ. ਜੀ. ਜ਼ਰੂਰੀ ਵਸਤੂਆਂ ਦੀ ਕੀਮਤ ਵਧਣ ਵਰਗੇ ਮੁੱਦਿਆਂ ‘ਤੇ ਵੀ ਬੈਠਕ ‘ਚ ਚਰਚਾ ਹੋ ਸਕਦੀ ਹੈ।
ਕਾਂਗਰਸ ਦੇ ਨੇਤਾ ਸੀਨੀਅਰ ਨੇਤਾ ਮੁਤਾਬਕ ਪਾਰਟੀ ਐੱਨ. ਆਰ. ਸੀ. ਨੂੰ ਲਾਗੂ ਕਰਨ ਦੀ ਕਮੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਹੈ। ਅਜਿਹੇ ‘ਚ ਕਾਂਗਰਸ ਸੀ. ਡਬਲਸੂ. ਸੀ. ‘ਚ ਪ੍ਰਸਤਾਵ ਪਾਸ ਕਰਕੇ ਪ੍ਰਕਿਰਿਆ ਦੀਆਂ ਗਲਤੀਆਂ ਨੂੰ ਲੋਕਾਂ ਤੱਕ ਪਹੁੰਚਾਵੇਗੀ, ਤਾਂ ਕਿ ਇਸ ਦੇ ਸਿਆਸੀ ਅਸਰ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਬੈਠਕ ‘ਚ ਦੇਸ਼ ਦੇ ਸਾਹਮਣੇ ਮੌਜੂਦ ਸਾਰੇ ਸਿਆਸੀ ਅਤੇ ਆਰਥਿਕ ਮੁੱਦਿਆਂ ‘ਤੇ ਚਰਚਾਹੋਣ ਦੀ ਉਮੀਦ ਹੈ।
ਦੱਸ ਦੇਈਏ ਕਿ ਕਾਂਗਰਸ ‘ਚ ਰਾਹੁਲ ਗਾਂਧੀ ਦੀ ਅਗਵਾਈ ਤੋਂ ਪਹਿਲਾ ਵਰਕਿੰਗ ਕਮੇਟੀ ਦੀ ਬੈਠਕ 6 ਮਹੀਨੇ ਅਤੇ ਸਾਲ ਭਰ ‘ਚ ਇਕ ਵਾਰ ਹੁੰਦੀ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ‘ਚ ਸਰਕਾਰ ਨੂੰ ਘੇਰਨ ਲਈ ਰਣਨੀਤੀ ਬਣਾਈ ਜਾ ਸਕਦੀ ਹੈ। ਇਸ ਬੈਠਕ ‘ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਏ. ਦੇ ਐਂਟਨੀ, ਗੁਲਾਮ ਨਬੀ ਆਜ਼ਾਦ ਅਤੇ ਸੀ. ਡਬਲਯੂ. ਸੀ. ਮੈਂਬਰ ਮੌਜੂਦ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੀ ਅਗਵਾਈ ਨੇ 31 ਜੁਲਾਈ ਨੂੰ ਆਪਣੇ ਘਰ ‘ਚ ਮੱਧ ਪ੍ਰਦੇਸ਼ ਦੇ ਸੀਨੀਅਰ ਨੇਤਾਵਾਂ ਕਮਲਨਾਥ, ਜਯੋਤੀਰਾਦਿਤਿਆ ਸਿੰਧੀਆ ਅਤੇ ਦਿਗਵਿਜੈ ਸਿੰਘ ਦੀ ਸੰਕਟਕਾਲੀਨ ਬੈਠਕ ਬੁਲਾਈ ਸੀ।