ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦਾ ਐਲਾਨ ਭਲਕੇ

ਨਵੀਂ ਦਿੱਲੀ : ਦੇਸ਼ ਦੇ ਰਾਸ਼ਟਰਪਤੀ ਚੋਣਾਂ ਲਈ ਬੀਤੀ 17 ਜੁਲਾਈ ਨੂੰ ਹੋਏ ਮਤਦਾਨ ਦੇ ਨਤੀਜੇ ਭਲਕੇ 20 ਜੁਲਾਈ ਨੂੰ ਐਲਾਨ ਜਾਣਗੇ| ਇਨ੍ਹਾਂ ਨਤੀਜਿਆਂ ਦੇ ਨਾਲ ਦੇਸ਼ ਨੂੰ 14ਵਾਂ ਰਾਸ਼ਟਰਪਤੀ ਮਿਲ ਜਾਵੇਗਾ| ਰਾਸ਼ਟਰਪਤੀ ਚੋਣਾਂ ਵਿਚ ਮੁੱਖ ਮੁਕਾਬਲਾ ਐਨ.ਡੀ.ਏ ਉਮੀਦਵਾਰ ਰਾਮਨਾਥ ਕੋਵਿੰਦ ਅਤੇ ਵਿਰੋਧੀ ਧਿਰ ਯੂ.ਪੀ.ਏ ਦੀ ਉਮੀਦਵਾਰ ਮੀਰਾ ਕੁਮਾਰ ਵਿਚਾਲੇ ਹੈ| ਇਸ ਦੌਰਾਨ ਰਾਮਨਾਥ ਕੋਵਿੰਦ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ|
ਦੱਸਣਯੋਗ ਹੈ ਕਿ 17 ਜੁਲਾਈ ਨੂੰ ਲਗਪਗ 99 ਫੀਸਦੀ ਵੋਟਾਂ ਪਈਆਂ ਸਨ| ਪੰਜਾਬ ਵਿਚ 116 ਵਿਧਾਇਕਾਂ ਨੇ ਵੋਟ ਪਾਈ ਸੀ|
11 ਵਜੇ ਸ਼ੁਰੂ ਹੋ ਜਾਵੇਗੀ ਵੋਟਾਂ ਦੀ ਗਿਣਤੀ
ਰਾਸ਼ਟਰਪਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 11 ਵਜੇ ਤੋਂ ਸ਼ੁਰੂ ਹੋ ਜਾਵੇਗੀ| ਸਭ ਤੋਂ ਪਹਿਲਾਂ ਸੰਸਦ ਭਵਨ ਦਾ ਬੈਲੇਟ ਬਕਸਾ ਖੋਲ੍ਹਿਆ ਜਾਵੇਗਾ, ਜਿਸ ਤੋਂ ਬਾਅਦ ਸੂਬਿਆਂ ਦੀਆਂ ਵੋਟਾਂ ਦੀ ਗਿਣਤੀ ਹੋਵੇਗੀ|