
ਜੈਪੁਰ- ਰਾਜਸਥਾਨ ‘ਚ ਕੋਰੋਨਾ ਮਹਾਮਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ ਅਤੇ ਅੱਜ ਸਵੇਰੇ ਯਾਨੀ ਸੋਮਵਾਰ ਵਬਮ 448 ਨਵੇਂ ਮਾਮਲਿਆਂ ਨਾਲ ਇਸ ਨਾਲ 7 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਮੈਡੀਕਲ ਵਿਭਾਗ ਦੀ ਸਵੇਰੇ 10.30 ਵਜੇ ਜਾਰੀ ਰਿਪੋਰਟ ਅਨੁਸਾਰ ਪ੍ਰਦੇਸ਼ ‘ਚ ਇਨ੍ਹਾਂ ਨਵੇਂ ਮਾਮਲਿਆਂ ਤੋਂ ਬਾਅਦ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 36 ਹਜ਼ਾਰ 878 ਪਹੁੰਚ ਗਈ, ਉੱਥੇ ਹੀ 7 ਹੋਰ ਲੋਕਾਂ ਦੇ ਮਰਨ ਨਾਲ ਮ੍ਰਿਤਕਾਂ ਦੀ ਗਿਣਤੀ ਵੀ 631 ਹੋ ਗਈ। ਨਵੇਂ ਮਾਮਲਿਆਂ ‘ਚ ਸਭ ਤੋਂ ਵੱਧ 130 ਮਾਮਲੇ ਅਲਵਰ ਜ਼ਿਲ੍ਹੇ ‘ਚ ਸਾਹਮਣੇ ਆਏ ਹਨ। ਇਸੇ ਤਰ੍ਹਾਂ ਕੋਟਾ ‘ਚ 50, ਅਜਮੇਰ ‘ਚ 43, ਨਾਗੌਰ ‘ਚ 38, ਜੈਪੁਰ ‘ਚ 36, ਭੀਲਵਾੜਾ ‘ਚ 26, ਬਾੜਮੇਰ ਅਤੇ ਸੀਕਰ ‘ਚ 25-25, ਸ਼੍ਰੀਗੰਗਾਨਗਰ 16, ਸਿਰੋਹੀ 13, ਬਾਂਸਵਾੜਾ 10, ਝੁੰਝੁਨੂੰ 9, ਬਾਰਾਂ, ਦੌਸਾ ਅਤੇ ਜਾਲੌਰ ‘ਚ 6-6 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਸ ਨਾਲ ਰਾਜਧਾਨੀ ਜੈਪੁਰ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 4910 ਪਹੁੰਚ ਗਈ। ਇਸੇ ਤਰ੍ਹਾਂ ਅਲਵਰ ‘ਚ 3044, ਅਜਮੇਰ 1560, ਬਾਂਸਵਾੜਾ 148, ਬਾਰਾਂ, ਦੌਸਾ ਅਤੇ ਜਾਲੋਰ ‘ਚ 6-6 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਰਾਜਧਾਨੀ ਜੈਪੁਰ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 4910 ਪਹੁੰਚ ਗਈ। ਇਸੇ ਤਰ੍ਹਾਂ ਅਲਵਰ ‘ਚ 3044, ਅਜਮੇਰ 1560, ਬਾਂਸਵਾੜਾ 148, ਬਾਰਾਂ 119, ਬਾੜਮੇਰ 1220, ਭੀਲਵਾੜਾ 511, ਦੌਸਾ 291, ਗੰਗਾਨਗਰ 160, ਹਨੂੰਮਾਨਗੜ੍ਹ 199, ਜਾਲੌਰ 1050, ਝੁੰਝੁਨੂੰ 551, ਕੋਟਾ 1381, ਨਾਗੌਰ 1317, ਸੀਕਰ 890 ਅਤੇ ਸਿਰੋਹੀ ‘ਚ ਪੀੜਤਾਂ ਦੀ ਗਿਣਤੀ 804 ਹੋ ਗਈ। ਸੂਬੇ ‘ਚ ਹੁਣ ਤੱਕ ਸਭ ਤੋਂ ਵੱਧ 6060 ਮਾਮਲੇ ਜੋਧਪੁਰ ਜ਼ਿਲ੍ਹੇ ‘ਚ ਸਾਹਮਣੇ ਆ ਚੁਕੇ ਹਨ। ਹਾਲਾਂਕਿ ਇਨ੍ਹਾਂ ‘ਚ 4217 ਮਰੀਜ਼ ਸਿਹਤਮੰਦ ਹੋ ਚੁਕੇ ਹਨ।
News Credit :jagbani(punjabkesar)















