ਯੂਰਪ ‘ਚ 80,000 ਅਮਰੀਕੀ ਹਥਿਆਰਬੰਦ ਬਲਾਂ ਦੇ ਜਵਾਨ ਕੀਤੇ ਗਏ ਤਾਇਨਾਤ: ਬਾਈਡੇਨ

ਵਾਸ਼ਿੰਗਟਨ – ਅਮਰੀਕਾ ਦੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਕਥਿਤ ਰੂਸੀ ਹਮਲੇ ਨੂੰ ਰੋਕਣ ਲਈ ਯੂਰਪ ਵਿਚ 80,000 ਅਮਰੀਕੀ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਬਾਈਡੇਨ ਨੇ ਅਮਰੀਕੀ ਕਾਂਗਰਸ ਦੇ ਦੋਹਾਂ ਸਦਨਾਂ ਦੇ ਨੇਤਾਵਾਂ ਨੂੰ ਲਿਖੇ ਪੱਤਰ ‘ਚ ਇਹ ਜਾਣਕਾਰੀ ਦਿੱਤੀ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫਰਵਰੀ ਵਿੱਚ ਅਮਰੀਕੀ ਪੱਤਰਕਾਰ ਟਕਰ ਕਾਰਲਸਨ ਨਾਲ ਇੱਕ ਇੰਟਰਵਿਊ ਵਿੱਚ ਵਿਸਤਾਰ ਨਾਲ ਕਿਹਾ ਸੀ ਕਿ ਮਾਸਕੋ ਨਾਟੋ ਦੇ ਦੇਸ਼ਾਂ ਉੱਤੇ ਹਮਲਾ ਨਹੀਂ ਕਰੇਗਾ, ਇਸਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ ਕਿ ਪੱਛਮੀ ਸਿਆਸਤਦਾਨ ਘਰੇਲੂ ਸਮੱਸਿਆਵਾਂ ਤੋਂ ਧਿਆਨ ਹਟਾਉਣ ਲਈ ਨਿਯਮਤ ਤੌਰ ‘ਤੇ ਕਾਲਪਨਿਕ ਰੂਸੀ ਖਤਰੇ ਨਾਲ ਆਪਣੀ ਆਬਾਦੀ ਨੂੰ ਡਰਾਉਂਦੇ ਹਨ।