ਮੱਧ ਪ੍ਰਦੇਸ਼ ਦੇ ਆਦਿਵਾਸੀਆਂ ਦੀ ਆਬਾਦੀ ਵਾਲੇ ਪਿੰਡ ਨੂੰ ਗੋਦ ਲੈਣਗੇ ਜਾਵਡੇਕਰ

4ਪਾਲਦੇਵ — ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਮੱਧ ਪ੍ਰਦੇਸ਼  ਦੀ 100 ਫੀਸਦੀ ਆਦਿਵਾਸੀਆਂ ਦੀ ਆਬਾਦੀ ਵਾਲੇ ਇਕ ਪਿੰਡ ਨੂੰ ਗੋਦ ਲੈਣਗੇ ਅਤੇ ਪਿੰਡ ਦੀ ਸਿੱਖਿਆ ਵਿਵਸਥਾ ਅਤੇ ਸਵੱਛਤਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਕੇਂਦਰੀ ਮਨੁੱਖੀ ਸੰਸਾਧਨ ਮੰਤਰੀ ਜਲਦ ਹੀ ਛਿੰਦਵਾੜ੍ਹਾ ਜ਼ਿਲੇ ਦੇ ਖੁਟੀਆ ਪਿੰਡ ਨੂੰ ‘ਸੰਸਦ ਆਦਰਸ਼ ਗ੍ਰਾਮ ਯੋਜਨਾ’ ਦੇ ਤਹਿਤ ਗੋਦ ਲੈਣਗੇ। ਇਸ ਤੋਂ ਪਹਿਲਾਂ ਉਹ ਪਾਲਦੇਵ ਗ੍ਰਾਮ ਪੰਚਾਇਤ ਦੇ ਨਾਲ 2 ਸਾਲ ਕੰਮ ਕਰ ਚੁੱਕੇ ਹਨ। ਜਾਵਡੇਕਰ ਨੇ ਕਿਹਾ, ”ਪਾਲਦੇਵ ਗ੍ਰਾਮ ਪੰਚਾਇਤ ਦੇ ਸਮੇਂ ਅਸੀਂ ਲੋਕ ਖੇਤਰ ਦਾ ਅਨੁਮਾਨ ਲੱਗਾ ਰਹੇ ਹਾਂ ਅਤੇ ਇਕ ਫਾਰਮੈਟ ਤਿਆਰ ਕਰ ਰਹੇ ਹਾਂ। ਉਮੀਦ ਹੈ ਕਿ ਅਗਲੇ ਮਹੀਨੇ ਅਸੀਂ ਪਿੰਡ ਨੂੰ ਗੋਦ ਲਈਏ।” ਰਾਜ ਸਭਾ ਮੈਂਬਰ ਨੇ ਸਾਲ 2014 ‘ਚ ਉੱਤਰ ਪ੍ਰਦੇਸ਼ ਤੋਂ ਪਾਲਦੇਵ ਪਿੰਡ ਨੂੰ ਇਸ ਯੋਜਨਾ ਦੇ ਤਹਿਤ ਗੋਦ ਲਿਆ ਸੀ, ਜਿਥੇ ਉਨ੍ਹਾਂ ਨੇ ਕਈ ਪੱਧਰਾਂ ‘ਤੇ ਪਿੰਡ ਦੀ ਤਰੱਕੀ ਲਈ ਕੰਮ ਕੀਤਾ। ਹਾਲ ਹੀ ‘ਚ ਸਤਨਾ ਜ਼ਿਲੇ ਦੇ ਚਿਤ੍ਰਕੂਟ ਖੇਤਰ ਦੇ ਪਾਲਦੇਵ ਦਾ ਦੌਰਾ ਕਰਨ ਵਾਲੇ ਮੰਤਰੀ ਨੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ ਅਤੇ ਆਪਣੇ ਪਿੰਡ ਲਈ ਵੀ ਸਵੱਛਤਾ ਅਤੇ ਸਿੱਖਿਆ ਆਧਾਰਿਤ ਵਿਕਾਸ ਮਾਡਲ ਨੂੰ ਜਾਰੀ ਰੱਖਣ ‘ਤੇ ਜ਼ੋਰ ਦਿੱਤਾ। ਪਾਲਦੇਵ ‘ਚ ਸਿੱਖਿਆ ਅਤੇ ਸਿਹਤ ਦੇ ਖੇਤਰ ‘ਚ ਸੁਧਾਰ ਦੇਖਣ ਨੂੰ ਮਿਲਿਆ ਹੈ ਅਤੇ ਜਾਵਡੇਕਰ ਨੇ ਕਿਹਾ ਕਿ ਇਹ ਪਿੰਡ ‘ਹੁਣ ਆਪਣੇ ਪੈਰਾਂ ‘ਤੇ ਖੜ੍ਹਾ ਹੈ।’