ਮੋਦੀ ਦੀ ਮਨ ਕੀ ਬਾਤ ‘ਤੇ ਕਰੀਨਾ ਕਪੂਰ ਅਤੇ ਦੀਪਿਕਾ ਪਾਦੂਕੋਣ ਨੇ ਦਿੱਤੀ ਪ੍ਰਤੀਕਿਰਿਆ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਮਨ ਕੀ ਬਾਤ ਪ੍ਰੋਗਰਾਮ ‘ਚ ਮਹਿਲਾ ਸਸ਼ਕਤੀਕਰਨ ‘ਤੇ ਜ਼ੋਰ ਦਿੱਤਾ। PM ਨੇ ਚਾਰ ਭਾਰਤੀ ਪਾਇਲਟ ਔਰਤਾਂ ਤੋਂ ਲੈ ਕੇ ਆਦਿਵਾਸੀ ਮਹਿਲਾਵਾਂ ਦੀ ਪ੍ਰੇਰਕ ਕਹਾਣੀ ਬਾਰੇ ਵੀ ਜ਼ਿਕਰ ਕੀਤਾ। ਮੋਦੀ ਦੀ ਮਹਿਲਾ ਸਸ਼ਕਤੀਕਰਨ ਵਾਲੀਆਂ ਗੱਲਾਂ ‘ਤੇ ਬੌਲੀਵੁਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਨਸਟਾਗ੍ਰੈਮ ‘ਤੇ ਕਰੀਨਾ ਕਪੂਰ ਨੇ ਲਿਖਿਆ ਹੈ, ”ਅੱਜ ਦੀ ਦੇਸ਼ ਦੀ ਧੀ ਡਰਦੀ ਨਹੀਂ।”
ਕਰੀਨਾ ਕਪੂਰ ਨੇ ਇਨਸਟਾਗ੍ਰੈਮ ‘ਤੇ ਲਿਖਿਆ, ”ਨੌਨ-ਕਮਰਸ਼ੀਅਲ ਫ਼ਲਾਈਟ ਉਡਾਉਣ ਤੋਂ ਲੈ ਕੇ ਗਣਤੰਤਰ ਦਿਵਸ ਦੀ ਪਰੇਡ ਵਿੱਚ ਹਿੱਸਾ ਲੈਣ ਵਾਲੀਆਂ ਮਹਿਲਾਵਾਂ ਦੀ ਹਿੱਸੇਦਾਰੀ ਕਈ ਗੁਣਾ ਵਧੀ ਹੈ। ਦੇਸ਼ ਦੀ ਧੀ ਅੱਜ ਨਿਡਰ, ਸਾਹਸੀ ਅਤੇ ਰਾਸ਼ਟਰ ਨਿਰਮਾਣ ਦੀਆਂ ਗੀਤੀਵਿਧੀਆਂ ਵਿੱਚ ਬਰਾਬਰ ਦੀ ਹਿੱਸੇਦਾਰ ਹੈ।”
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਕਰੀਨਾ ਕਪੂਰ ਆਪਣੇ ਪ੍ਰੈਗਨੈਂਸੀ ਪੀਰੀਅਲ ਇੰਜੁਆਏ ਕਰ ਰਹੀ ਹੈ, ਅਤੇ ਜਲਦ ਹੀ ਉਹ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ।
ਅਦਾਕਾਰਾ ਦੀਪਿਕਾ ਪਾਦੂਕੋਣ ਬੀ-ਟਾਊਨ ਦੀਆਂ ਉਨ੍ਹਾਂ ਹਸੀਨਾਵਾਂ ‘ਚੋਂ ਹੈ ਜੋ ਨਾ ਸਿਰਫ਼ ਬੌਲੀਵੁਡ ਦੇ ਸਗੋਂ ਕਈ ਹੋਰ ਮੁੱਦਿਆਂ ‘ਤੇ ਵੀ ਆਪਣੀ ਗੱਲ ਖੁੱਲ੍ਹ ਕੇ ਰੱਖਦੀ ਹੈ। ਡਿਪ੍ਰੈਸ਼ਨ ਤੋਂ ਲੈ ਕੇ ਵੁਮੈੱਨ ਐਂਪਾਵਰਮੈਂਟ ਤਕ ਕਈ ਅਜਿਹੇ ਮੁੱਦੇ ਹਨ ਜਿਨ੍ਹਾਂ ‘ਤੇ ਦੀਪਿਕਾ ਅਕਸਰ ਗੱਲ ਕਰਦੀ ਹੈ। ਹਾਲ ਹੀ ਵਿੱਚ ਦੀਪਿਕਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮਨ ਕੀ ਬਾਤ ‘ਤੇ ਆਪਣੀ ਗੱਲ ਰੱਖੀ। ਦੀਪਿਕਾ ਨੇ ਸੋਸ਼ਲ ਮੀਡੀਆ ‘ਤੇ ਇਸ ਨਾਲ ਜੁੜੀ ਇੱਕ ਪੋਸਟ ਸਾਂਝੀ ਕੀਤੀ ਜਿਸ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ।
ਦਰਅਸਲ ਬੀਤੇ ਦਿਨੀਂ ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨਾਲ ਮਨ ਕੀ ਬਾਤ ਦੌਰਾਨ ਮਹਿਲਾ ਸ਼ਕਤੀ ਦਾ ਵੀ ਜ਼ਿਕਰ ਕੀਤਾ। PMO ਵਲੋਂ ਮਨ ਕੀ ਬਾਤ ਦੇ ਕੁੱਝ ਟੈਕਸਟ ਗ੍ਰਾਫਿਕਸ ਸਾਂਝੇ ਕੀਤੇ ਗਏ ਸਨ ਜਿਨ੍ਹਾਂ ਨੂੰ ਰੀਟਵੀਟ ਕਰਦੇ ਹੋਏ ਦੀਪਿਕਾ ਨੇ ਮਹਾਤਮਾ ਗਾਂਧੀ ਦੀ ਸਿੱਖਿਆ ਦਾ ਜ਼ਿਕਰ ਕਰਦੇ ਹੋਏ ਲਿਖਿਆ – ”ਖ਼ੁਦ ‘ਚ ਉਹ ਬਦਲਾਅ ਲਿਆਓ ਜੋ ਤੁਸੀਂ ਦੁਨੀਆ ‘ਚ ਦੇਖਣਾ ਚਾਹੁੰਦੇ ਹੋ।” ਦੀਪਿਕਾ ਨੇ ਆਪਣੇ ਟਵੀਟ ‘ਚ ਮਹਿਲਾਵਾਂ ਦਾ ਵੀ ਜ਼ਿਕਰ ਕੀਤਾ। ਦੀਪਿਕਾ ਨੇ ਉਨ੍ਹਾਂ ਮਹਿਲਾਵਾਂ ਦੀ ਵੀ ਤਾਰੀਫ਼ ਕੀਤੀ ਜਿਨ੍ਹਾਂ ਦਾ ਜ਼ਿਕਰ ‘ਮਨ ਕੀ ਬਾਤ ‘ਚ ਕੀਤਾ ਗਿਆ ਸੀ। ਦੀਪਿਕਾ ਨੇ ਲਿਖਿਆ, ”ਇਹ ਸ਼ਬਦ ਉਨ੍ਹਾਂ ਮਹਿਲਾਵਾਂ ਅਤੇ ਦੁਨੀਆ ਦੀ ਹਰ ਇੱਕ ਔਰਤ ਲਈ ਕਾਫ਼ੀ ਨਹੀਂ।”
ਦੀਪਿਕਾ ਪਾਦੂਕੋਣ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਸ਼ਕੁਲ ਬੱਤਰਾ ਦੀ ਫਿਲ਼ਮ ਦੀ ਸ਼ੂਟਿੰਗ ਕਰ ਰਹੀ ਹੈ। ਇਨ੍ਹਾਂ ‘ਚ ਉਨ੍ਹਾਂ ਦੇ ਨਾਲ ਈਸ਼ਾਨ ਖੱਟੜ, ਅਨਨਿਆ ਪਾਂਡੇ ਅਤੇ ਸਿਧਾਂਤ ਚਤੁਰਵੇਦੀ ਹਨ।