ਪੈਰਿਸ – ਕ੍ਰੋਏਸ਼ੀਆ ਅਤੇ ਰੀਅਲ ਮੈਡ੍ਰਿਡ ਦੇ ਮਿਡਫ਼ੀਲਡਰ ਲਿਊਕਾ ਮੋਡਰੀਕਾ ਨੇ ਕ੍ਰਿਸਟਿਆਨੋ ਰੋਨਾਲਡੋ ਅਤੇ ਲਿਓਨਲ ਮੈਸੀ ਜਿਹੇ ਸਿਤਾਰਿਆਂ ਨੂੰ ਪਿੱਛੇ ਛੱਡ ਕੇ ਫ਼ੀਫ਼ਾ ਦੇ ਸਾਲ 2018 ਦੇ ਸਭ ਤੋਂ ਬਿਹਤਰੀਨ ਫ਼ੁੱਟਬਾਲ ਖਿਡਾਰੀ ਦਾ ਪੁਰਸਕਾਰ ਜਿੱਤ ਲਿਆ। ਪਿਛਲੇ ਦਸ ਸਾਲ ਤੋਂ ਇਨ੍ਹਾਂ ਪੁਰਸਕਾਰਾਂ ‘ਤੇ ਰੋਨਾਲਡੋ ਜਾ ਮੈਸੀ ਦਾ ਕਬਜ਼ ਰਿਹਾ ਹੈ। ਸੇਂਟ ਜਰਮੇਨ ਦੇ ਨੌਜਵਾਨ ਫ਼ਾਰਵਰਡ ਕਾਇਲੀਯਾਨ ਐਮਬਾਪੇ ਚੌਥੇ ਅਤੇ ਮੈਸੀ ਪੰਜਵੇਂ ਸਥਾਨ ‘ਤੇ ਰਹੇ। ਫ਼ਰਾਂਸ ਦੇ ਹੀ ਰਫ਼ੇਲ ਵਰਾਨੇ ਸੱਤਵੇਂ ਸਥਾਨ ‘ਤੇ ਰਹੇ ਜਦਕਿ ਲੀਵਰਪੂਲ ਦੇ ਮੋ ਸਾਲਾਹ ਛੇਵੇਂ ਸਥਾਨ ‘ਤੇ।
ਮੋਡਰੀਨ ਨੇ ਜਿੱਤਣ ਤੋਂ ਬਾਅਦ ਕਿਹਾ ਕਿ ਬਚਪਨ ‘ਚ ਸਾਰਿਆ ਦਾ ਕੋਈ ਨਾ ਕੋਈ ਸੁਪਨਾ ਹੁੰਦਾ ਹੈ, ਅਤੇ ਮੇਰਾ ਸੁਪਨਾ ਵੱਡੇ ਕਲੱਬ ਲਈ ਖੇਡਣਾ ਅਤੇ ਅਹਿਮ ਖ਼ਿਤਾਬ ਜਿੱਤਣਾ ਸੀ। ਇਹ ਖ਼ਿਤਾਬ ਮੇਰੇ ਲਈ ਸੁਪਨੇ ਤੋਂ ਵੀ ਵੱਧ ਕੇ ਸੀ, ਅਤੇ ਮੈਂ ਇਸ ਨੂੰ ਜਿੱਤ ਕੇ ਮਾਣ ਮਹਿਸੂਸ ਕਰ ਰਿਹਾ ਹਾਂ।
ਐਮਬਾਪੇ ਨੂੰ ਬਿਹਤਰੀਨ ਨੌਜਵਾਨ ਖਿਡਾਰੀ ਦੀ ਕੋਪਾ ਟਰਾਫ਼ੀ ਮਿਲੀ। ਪਹਿਲੀ ਵਾਰ ਮਹਿਲਾ ਵਰਗ ‘ਚ ਵੀ ਬਿਹਤਰੀਨ ਫ਼ੁੱਟਬਾਲਰ ਦਾ ਐਲਾਨ ਕੀਤਾ ਗਿਆ ਅਤੇ ਲਿਓਨ ਅਤੇ ਨੌਰਵੇ ਦੀ ਸਟ੍ਰਾਇਕਰ ਅਦਾ ਹੇਗੇਰਬਰਗ ਨੇ ਬਾਜ਼ੀ ਮਾਰੀ।
ਇਟਲੀ ਦੇ ਫ਼ੈਬੀਓ ਕਾਨਾਵਾਰਾਂ ਤੋਂ ਬਾਅਦ ਸਭ ਤੋਂ ਘੱਟ ਉਮਰ ਅਜੇਤੂ ਮੋਡਰਿਨ ਨੇ 36 ਸਾਲਾਂ ਦੀ ਉਮਰ ‘ਚ ਬਿਹਤਰੀਨ ਪ੍ਰਦਰਸ਼ਨ ਕੀਤਾ। ਕਾਨਾਵਾਰਾਂ ਨੇ 2006 ‘ਚ 36 ਸਾਲਾਂ ਦੀ ਉਮਰ ‘ਚ ਇਹ ਪੁਰਸਕਾਰ ਜਿੱਤਿਆ ਸੀ। ਮੋਡਰਿਨ ਚੈਂਪੀਅਨਜ਼ ਲੀਗ ਜਿੱਤਣ ਵਾਲੀ ਰੀਆਲ ਟੀਮ ਦਾ ਹਿੱਸਾ ਸੀ। ਉਹ ਉਸ ਕ੍ਰੋਏਸ਼ੀਆਈ ਟੀਮ ਦਾ ਵੀ ਸਟਾਰ ਸੀ ਜਿਸ ਨੇ ਵਿਸ਼ਵ ਕੱਪ ਫ਼ਾਈਨਲ ‘ਚ ਪਹੁੰਚ ਕੇ ਇਤਿਹਾਸ ਰਚਿਆ। ਫ਼ਾਈਨਲ ‘ਚ ਉਸ ਨੂੰ ਫ਼ਰਾਂਸ ਵੇ 4-2 ਨਾਲ ਹਰਾ ਦਿੱਤਾ ਸੀ। ਰੋਨਾਲਡੋ ਅਤੇ ਮੈਸੀ ਇਸ ਪੁਰਸਕਾਰ ਲਈ ਨਾਮਜ਼ਦ 30 ਖਿਡਾਰੀਆਂ ‘ਚੋਂ ਸਨ ਜਿਸ ਲਈ ਦੁਨੀਆ ਭਰ ਦੇ 180 ਪੱਤਰਕਾਰਾਂ ਨੇ ਮਤਦਾਨ ਕੀਤਾ।












