ਮੋਗਾ ‘ਚ ਵਧ ਰਹੇ ‘ਕੋਰੋਨਾ’ ਦੇ ਮਾਮਲੇ, 11 ਕੇਸ ਆਏ ਸਾਹਮਣੇ

Image Courtesy :jagbani(punjabkesar)

ਮੋਗਾ : ਮੋਗਾ ‘ਚ ਅੱਜ 11 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਦੱਸ ਦਈਏ ਕਿ ਇਨ੍ਹਾਂ ‘ਚੋਂ 8 ਮਰੀਜ਼ ਜ਼ਿਲ੍ਹਾ ਮੋਗਾ ਦੇ ਹਨ, 2 ਲੁਧਿਆਣਾ ਦੇ ਅਤੇ 1 ਜਲੰਧਰ ਵਾਸੀ ਹੈ। ਪਾਜ਼ੇਟਿਵ ਆਏ ਵਿਅਕਤੀਆਂ ‘ਚ 6 ਲੋਕ 18 ਜੂਨ ਨੂੰ ਕੋਰੋਨਾ ਕਾਰਨ ਮਰੇ ਵਿਅਕਤੀ ਦੇ ਰਿਸ਼ਤੇਦਾਰ ਹਨ। ਇਸ ਤੋਂ ਇਲਾਵਾ 1 ਪੰਜਾਬ ਪੁਲਸ ਦਾ ਕਾਮਾ, 1 ਲੇਬਰ ਜਨਾਨੀ, 2 ਹਾਲੈਂਡ ਤੋਂ ਵਾਪਸ ਪਰਤੇ ਵਿਅਕਤੀ ਅਤੇ ਇਕ ਮੁਜ਼ੱਫਰਨਗਰ ਤੋਂ ਵਾਪਸ ਆਏ ਵਿਅਕਤੀ ਹਨ। ਇੱਥੇ ਇਹ ਦੱਸਣਯੋਗ ਹੈ ਕਿ ਮੋਗਾ ‘ਚ ਕੁੱਲ 90 ਕੇਸ ਹਨ ਅਤੇ 1 ਦੀ ਮੌਤ ਹੋ ਗਈ ਹੈ ਜਦੋਂਕਿ 13 ਐਕਟਿਵ ਕੇਸ ਹਨ ਅਤੇ 77 ਵਿਅਕਤੀ ਠੀਕ ਹੋ ਕੇ ਘਰ ਪਰਤ ਚੁੱਕੇ ਹਨ।
ਪੰਜਾਬ ਵਿਚ ਕੋਰੋਨਾ ਦਾ ਸਥਿਤੀ
ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 4288 ਤੋਂ ਪਾਰ ਹੋ ਗਈ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 808, ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 591, ਲੁਧਿਆਣਾ ‘ਚ 589, ਤਰਨਤਾਰਨ 191, ਮੋਹਾਲੀ ‘ਚ 219, ਹੁਸ਼ਿਆਰਪੁਰ ‘ਚ 164, ਪਟਿਆਲਾ ‘ਚ 216, ਸੰਗਰੂਰ ‘ਚ 221 ਕੇਸ, ਨਵਾਂਸ਼ਹਿਰ ‘ਚ 125, ਗੁਰਦਾਸਪੁਰ ‘ਚ 191 ਕੇਸ, ਮੁਕਤਸਰ 84, ਮੋਗਾ ‘ਚ 76, ਫਰੀਦਕੋਟ 98, ਫਿਰੋਜ਼ਪੁਰ ‘ਚ 73, ਫਾਜ਼ਿਲਕਾ 75, ਬਠਿੰਡਾ ‘ਚ 78, ਪਠਾਨਕੋਟ ‘ਚ 188, ਬਰਨਾਲਾ ‘ਚ 43, ਮਾਨਸਾ ‘ਚ 39, ਫਤਿਹਗੜ੍ਹ ਸਾਹਿਬ ‘ਚ 90, ਕਪੂਰਥਲਾ 65, ਰੋਪੜ ‘ਚ 89 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2958 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1218 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 106 ਲੋਕਾਂ ਦੀ ਮੌਤ ਹੋ ਚੁੱਕੀ ਹੈ।

News Credit :jagbani(punjabkesar)