ਕੋਲਕਾਤਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼੍ਰੀਲੰਕਾ ਖਿਲਾਫ਼ ਪਹਿਲੇ ਕ੍ਰਿਕਟ ਟੈਸਟ ਮੈਚ ‘ਚ ਸੋਮਵਾਰ ਨੂੰ ਡਰਾਅ ਹੋਣ ਤੋਂ ਬਾਅਦ ਕਿਹਾ ਕਿ ਟੀਮ ਨੇ ਜਿਸ ਅੰਦਾਜ਼ ‘ਚ ਮੈਚ ਖਤਮ ਕੀਤਾ ਉਸ ‘ਤੇ ਮਾਣ ਹੈ। ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਕੋਲਕਾਤਾ ਈਰਡਨ ਗਾਰਡਨ ਦੇ ਪਹਿਲੇ 3 ਦਿਨ ਬਹੁਤ ਹੀ ਰੋਮਾਂਚਕ ਰਹੇ, ਜਿੱਥੇ ਮਹਿਮਾਨ ਟੀਮ ਸੰਤੁਲਿਤ ਦਿਖਾ ਰਹੀ ਸੀ ਪਰ ਚੌਥੇ ਦਿਨ ਤੱਕ ਮੈਚ ਦਾ ਪਾਸਾ ਪਲਟ ਗਿਆ ਤੇ ਆਖਰੀ ਦਿਨ ਵਿਰਾਟ ਦੀ ਜੇਤੂ 104 ਦੌੜਾਂ ਦੀ ਪਾਰੀ ਨੇ ਭਾਰਤ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਮੈਚ ਡਰਾਅ ਕਰਵਾ ਦਿੱਤਾ।
ਮੈਚ ਤੋਂ ਬਾਅਦ ਵਿਰਾਟ ਨੇ ਕਿਹਾ ਕਿ ਇਸ ਮੈਚ ‘ਚ ਨਿਕਲਣਾ ਜ਼ਰੂਰੀ ਸੀ ਪਰ 5 ਦਿਨਾਂ ‘ਚ ਸਥਿਤੀ ਬਹੁਤ ਬਦਲ ਗਈ। ਮੈਚ ਦੇ ਪਹਿਲੇ 2 ਦਿਨਾਂ ‘ਚ ਅਸੀਂ ਬੈਕਫ਼ੁਟ ‘ਤੇ ਸੀ ਪਰ ਸ਼੍ਰੀਲੰਕਾ ਨੂੰ ਜਿੱਤ ਦਾ ਸਿਹਰਾ ਦੇਣਾ ਹੋਵੇਗਾ। ਇਸ ਟੀਮ ਨੇ ਸਾਡੇ ‘ਤੇ ਦਬਦਬਾਅ ਬਣਾ ਰੱਖਿਆ। ਕਪਤਾਨ ਨੇ ਕਿਹਾ ਜੇਕਰ ਅਸੀਂ ਇਸ ਪਿੱਚ ‘ਤੇ ਆਪਣੀ ਮਜ਼ਬੂਤੀ ਦੇ ਨਾਲ ਨਹੀਂ ਖੇਡਦੇ ਤਾਂ ਇਸ ‘ਤੇ ਠਹਿਰ ਸਕਣਾ ਮੁਸ਼ਕਲ ਸੀ।














