ਮੁਸਲਾਧਾਰ ਬਾਰਿਸ਼ ਨਾਲ ਦਿੱਲੀ ’ਚ ਆਇਆ ਹੜ੍ਹ

ਨਵੀਂ ਦਿੱਲੀ – ਮੁਸਲਾਧਾਰ ਬਾਰਿਸ਼ ਨਾਲ ਦਿੱਲੀ ਦਾ ਹਾਲ ਵੀ ਅੱਜ ਮੁੰਬਈ ਵਰਗਾ ਹੋ ਗਿਆ। ਕੁਝ ਦਿਨ ਪਹਿਲਾਂ ਜਿਸ ਤਰਾਂ ਬਾਰਿਸ਼ ਨੇ ਮੁੰਬਈ ਵਿਚ ਕਹਿਰ ਮਚਾਇਆ ਸੀ ਅੱਜ ਉਸ ਤਰ੍ਹਾਂ ਹੀ ਦੇਸ਼ ਦੀ ਰਾਜਧਾਨੀ ਵਿਚ ਦੇਖਣ ਨੂੰ ਮਿਲਿਆ।
ਇਥੇ ਕਈ ਸੜਕਾਂ ਤਾਂ ਨਦੀਆਂ ਬਣ ਗਈਆਂ ਜਿਸ ਵਿਚ ਵਾਹਨ ਤੈਰਦੇ ਹੋਏ ਨਜ਼ਰ ਆਏ। ਇਸ ਬਾਰਿਸ਼ ਨਾਲ ਜਗਾ-ਜਗਾ ਜਾਮ ਲੱਗ ਗਿਆ ਜਿਸ ਕਾਰਨ ਲੋਕਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਇਸ ਦੌਰਾਨ ਦਿੱਲੀ ਦੇ ਹੇਠਲੇ ਇਲਾਕਿਆਂ ਵਿਚ ਹਾਲਾਤ ਹੋਰ ਵਿਗੜਨ ਦਾ ਡਰ ਬਣਿਆ ਹੋਇਆ ਹੈ।