ਮੁਸ਼ਕਿਲਾਂ ‘ਚ ਸ਼ਾਹਰੁਖ਼ ਦੀ ‘ਫ਼ੈਨ’

2ਫ਼ਿਲਮ ‘ਫ਼ੈਨ’ ‘ਤੇ ਲੱਗੇ ਕਹਾਣੀ ਚੋਰੀ ਦੇ ਦੋਸ਼ ‘ਤੇ ਬੌਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੇ ਕਿਹਾ ਕਿ ਕਹਾਣੀ ਬੁਨਿਆਦੀ ਹੈ। ਸ਼ਾਹਰੁਖ ਨੇ ਕਿਹਾ,”ਫ਼ਿਲਮ ਬੁਨਿਆਦੀ ਸੋਚ ‘ਤੇ ਅਧਾਰਿਤ ਹੈ। ਇੱਕ ਅਦਾਕਾਰਾ ਅਤੇ ਉਸ ਦੇ ਫ਼ੈਨ ਦੀ ਕਹਾਣੀ ਹੈ। ਇਸ ਦੇ ਕਈ ਪਹਿਲੂ ਹੋ ਸਕਦੇ ਹਨ। ਇਹ ਸੰਭਵ ਹੈ ਕਿ ਕੋਈ ਪਹਿਲੂ ਕਿਸੇ ਦੀ ਕਹਾਣੀ ਤੋਂ ਮਿਲਦਾ ਹੋਵੇ।” ਯਸ਼ਰਾਜ ਬੈਨਰ ਹੇਠਾਂ ਬਣੀ ਫ਼ਿਲਮ ‘ਫ਼ੈਨ’ 15 ਅਪ੍ਰੈਲ ਨੂੰ ਰੀਲਿਜ਼ ਲਈ ਤਿਆਰ ਹੈ। ਮਨੀਸ਼ ਸ਼ਰਮਾ ਨੇ ਨਿਰਦੇਸ਼ਨ ‘ਚ ਬਣੀ ਫ਼ਿਲਮ ਨੂੰ ਹਾਲੀਵੁੱਡ ਦੀ ‘ਕਾਪੀ’ ਕਿਹਾ ਜਾ ਰਿਹਾ ਹੈ। ਇਸ ‘ਚ ਕੁਝ ਨਿਰਦੇਸ਼ਕ ਅਤੇ ਸਕਰਿਪਟ ਰਾਈਟਰ ਫ਼ਿਲਮ ‘ਚ ਆਪਣੇ ਕ੍ਰੈਡਿਟ ਅਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਹਾਈਕੋਟ ਪਹੁੰਚ ਗਏ ਹਨ। ਸਾਲ 2014 ‘ਚ ਆਈ ਫ਼ਿਲਮ ‘ਕਹੀ ਹੈ ਮੇਰਾ ਪਿਆਰ’ ਦੇ ਨਿਰਦੇਸ਼ਕ ਮਹੇਸ਼ ਵੈਜਨਾਥ ਡੋਈਜੋੜੇ ਦਾ ਦੋਸ਼ ਹੈ ਕਿ ‘ਫ਼ੈਨ’ ਦੀ ਕਹਾਣੀ ਉਨ੍ਹਾਂ ਦੀ ਲਿਖੀ ਹੈ। ਮਹੇਸ਼ ਦਾ ਦਾਅਵਾ ਹੈ ਕਿ ‘ਅਭਿਨੇਤਾ’ ਦੀ ਕਹਾਣੀ ਉਨ੍ਹਾਂ ਨੇ ਸਾਲ ‘ਚ ਲਿਖੀ ਸੀ ਅਤੇ 1997 ‘ਚ ਰਜੀਸਟਰ ਕਰਵਾਈ ਸੀ। ਮਹੇਸ਼ ਨੇ ਕਿਹਾ,”ਮੈ ਸ਼ਾਹਰੁਖ ਨੂੰ ਦਿਮਾਗ ‘ਚ ਰੱਖ ਕੇ ਕਹਾਣੀ ਲਿਖੀ ਸੀ। 1997 ‘ਚ ‘ਦਿਲ ਤੋਂ ਪਾਗਲ ਹੈ’ ਦੀ ਸ਼ੂਟਿੰਗ ਦੇ ਸਮੇਂ ਇਹ ਕਹਾਣੀ ਯਸ਼ ਚੋਪੜਾ ਨੂੰ ਸੁਣਾਈ ਹੈ ਕਹਾਣੀ ਨੂੰ ਸੁਣ ਕੇ ਉਨ੍ਹਾਂ ਨੇ ਮੇਰੀ ਪਿੱਠ ਥਪਥਪਾਈ ਸੀ ।” ਉਨ੍ਹਾਂ ਦਾ ਕਹਿਣਾ ਹੈ ਕਿ 1998 ‘ਚ ਮੈ ਸ਼ਾਹਰੁਖ ਨੂੰ ਵੀ ਇਹ ਕਹਾਣੀ ਸੁਣਾਈ ਸੀ ਅਤੇ ਉਨ੍ਹਾਂ ਨੂੰ ਪਸੰਦ ਵੀ ਆਈ ਸੀ। ਇਸ ਤੋਂ ਬਾਅਦ ਯਸ਼ਰਾਜ ਫ਼ਿਲਮਸ ਦੇ ਚੱਕਰ ਕੱਢਦਾ ਰਿਹਾ ਤਾਂ ਕਿ ਫ਼ਿਲਮ ਬਣ ਦਾਵੇ। ਫ਼ਿਲਹਾਲ ਮਹੇਸ਼ ਨੇ ਦੱਸਿਆ ਕਿ ਸੋਮਵਾਰ ਨੂੰ ਮੁੰਬਈ ਹਾਈਕੋਟ ‘ਚ ਇਸ ਦੀ ਸੁਣਵਾਈ ਹੈ ਅਤੇ ਫ਼ੈਸਲੇ ਤੋਂ ਅਸੁੰਤਸ਼ਟੀ ਨੂੰ ਲੈ ਕੇ ਉਹ ਸੁਪਰੀਮ ਕੋਰਟ ਤੱਕ ਜਾ ਸਕਦੇ ਹਨ।