ਅੱਜ ਦੇ ਸਮੇਂ ‘ਚ ਮੋਟਾਪੇ ਨਾਲੋਂ ਵੱਧ ਹੋਰ ਕੋਈ ਸਮੱਸਿਆ ਨਹੀਂ ਹੈ, ਕਿਉਂਕਿ ਇਸ ਤੋਂ ਹੀ ਹਰੇਕ ਬੀਮਾਰੀ ਸ਼ੁਰੂ ਹੁੰਦੀ ਹੈ। ਯੋਗਾ ਅਤੇ ਕਸਰਤ ਕਰਨ ਨਾਲ ਵੀ ਇਹ ਸਮੱਸਿਆ ਕੰਟਰੋਲ ‘ਚ ਨਹੀਂ ਆਉਂਦੀ । ਇਸ ਕਰਕੇ ਅੱਜ ਅਸੀਂ ਤੁਹਾਨੂੰ ਕੁਝ ਇਸ ਤਰ੍ਹਾਂ ਦੇ ਸੌਖੇ ਤਰੀਕੇ ਦੱਸਾਂਗੇ, ਜਿਸ ਦਾ ਜਲਦੀ ਹੀ ਫ਼ਰਕ ਨਜ਼ਰ ਆਉਂਦਾ ਹੈ।
-ਵਿਗਿਆਨਕ ਇੱਕ ਨਵੀਂ ਤਰਕੀਬ ‘ਤੇ ਕੰਮ ਕਰ ਰਹੇ ਹਨ, ਜਿਸ ਨਾਲ ਪਾਣੀ ਪੀਣ ਨੂੰ ਭਾਰ ਘਟਾਉਣ ਦੇ ਕੰਮ ‘ਚ ਲਿਆਂਦਾ ਜਾ ਰਿਹਾ ਹੈ। ਜੇਕਰ ਤੁਸੀਂ ਭਾਰ ਘੱਟ ਕਰਨ ਦਾ ਕੋਈ ਤਰੀਕਾ ਅਪਣਾ ਚੁੱਕੇ ਹੋ ਅਤੇ ਫ਼ਿਰ ਵੀ ਫ਼ਾਇਦਾ ਨਹੀਂ ਹੋਇਆ ਤਾਂ ਤੁਸੀਂ ਇਹ ਤਰੀਕਾ ਜ਼ਰੂਰ ਅਪਣਾਓ। ਇਸ ਨਾਲ ਵਧੀਆ ਨਤੀਜਾ ਮਿਲੇਗਾ।
– ‘ਸੁਸਾਇਟੀ ਫ਼ਾਰ ਦੀ ਸਟੱਡੀ ਆਫ਼ ਇੰਜੇਸਟਿਵ ਬੀਹੇਵੀਅਰ’ ਵੱਲੋਂ ਪ੍ਰਕਾਸ਼ਿਤ ਰਿਪੋਰਟ ‘ਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਪਾਣੀ ਦੀ ਵਰਤੋਂ ਨਾਲ ਤੁਸੀਂ ਆਪਣੇ ਵੱਧ ਰਹੇ ਭਾਰ ਨੂੰ ਸਿਰਫ਼ ਰੋਕ ਨਹੀਂ ਸਕਦੇ ਹੋ, ਸਗੋਂ ਭਾਰ ਨੂੰ ਘੱਟ ਵੀ ਕਰ ਸਕਦੇ ਹੋ।
– ਇਹ ਖੋਜ ਨੀਦਰਲੈਂਡ ਦੀ ਇੱਕ ਯੂਨੀਵਰਸਿਟੀ ਵਲੋਂ ਜਾਰੀ ਕੀਤਾ ਗਿਆ, ਜਿਸ ‘ਚ 10 ਸਿਹਤਮੰਦ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਉਨਾਂ ਸਾਰਿਆਂ ਨੂੰ 50 ਮਿਲੀ ਲੀਟਰ ਦੀ ਵੱਖ-ਵੱਖ ਮਾਤਰਾ ‘ਚ ਪੀਣ ਲਈ ਪਾਣੀ ਦਿੱਤਾ ਗਿਆ। ਉਸ ਦੇ ਬਾਅਦ ਸਾਰੇ ਲੋਕਾਂ ਦਾ ਐਮ.ਆਰ.ਆਈ ਸਕੈਨ ਕੀਤਾ ਗਿਆ। ਇਹ ਸਕੈਨ ਪੇਟ ਅਤੇ ਦਿਮਾਗ ਦੇ ਸਬੰਧਾਂ ਨੂੰ ਜਾਣਨ ਦੇ ਲਈ ਕੀਤਾ ਜਾਂਦਾ ਹੈ।
– ਇਸ ਰਿਪੋਰਟ ਮੁਤਾਬਕ ਜਿਨ੍ਹਾਂ ਲੋਕਾਂ ਨੇ 350 ਮੀ.ਲੀ ਪਾਣੀ ਪੀਤਾ ਸੀ। ਉਨ੍ਹਾਂ ਨੂੰ ਜ਼ਿਆਦਾ ਭੁੱਖ ਵੀ ਲੱਗੀ ਅਤੇ ਉਨ੍ਹਾਂ ਦਾ ਦਿਮਾਗ ਵੀ ਤੇਜ਼ੀ ਨਾਲ ਚੱਲਨ ਲੱਗ ਪਿਆ ਨਾਲ ਹੀ ਜਿਨ੍ਹਾਂ ਲੋਕਾਂ ਨੇ ਘੱਟ ਪਾਣੀ ਪੀਤਾ ਸੀ। ਇਹ ਖੋਜ ਇਸ ਗੱਲ ਨੂੰ ਧਿਆਨ ‘ਚ ਰੱਖ ਕੇ ਕੀਤੀ ਗਈ ਹੈ ਕਿ ਲੋਕਾਂ ਨੂੰ ਖਾਣ-ਪੀਣ ਤੋਂ ਪਹਿਲਾਂ ਪਾਣੀ ਪੀਣਾ ਚਾਹੀਦਾ ਜਾਂ ਬਾਅਦ ‘ਚ।
– ਇਸ ਰਿਪੋਰਟ ‘ਚ ਇਸ ਗੱਲ ਦੀ ਪਤਾ ਲਗਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਖਾਣ-ਪੀਣ ਤੋਂ ਅੱਧੇ ਘੰਟਾ ਪਹਿਲਾਂ ਪਾਣੀ ਪੀਤਾ ਸੀ ਉਨਾਂ ਨੇ ਸਿਰਫ਼ 5 ਤੋਂ 9 ਪਾਊਂਡ ਭਾਰ ਘਟਾ ਲਿਆ।
– ਬਰਮਿੰਘਮ ਦੀ ਯੂਨੀਵਰਸਿਟੀ ਦੀ ਵੱਖਰੀ ਰਿਪੋਰਟ ਦੇ ਲਈ 84 ਲੋਕਾਂ ‘ਤੇ ਖੋਜ ਕੀਤੀ। ਇਸ ‘ਚ 54 ਮਹਿਲਾਂਵਾਂ ਸਨ ਅਤੇ 30 ਆਦਮੀ। ਇਨ੍ਹਾਂ ਸਾਰਿਆਂ ਦੀ ਉਮਰ ਲਗਭਗ 56 ਸਾਲ ਸੀ। ਇਸ ਦੇ ਉੱਥੇ ਹੀ ਨਤੀਜੇ ਨਿਕਲੇ। ਇਸ ਖੋਜ ਰਿਪੋਰਟ ਤੋਂ ਸਾਫ਼ ਹੈ ਕਿ ਤੁਸੀਂ ਆਪ ਖਾਣਾ ਖਾਣ ਤੋਂ 30 ਮਿੰਟ ਪਹਿਲਾਂ ਪਾਣੀ ਪੀਂਦੇ ਹੋ ਤਾਂ ਤੁਹਾਡਾ ਭਾਰ ਕਸਰਤ ਤੋਂ ਬਿਨਾਂ ਵੀ ਘੱਟ ਸਕਦਾ ਹੈ।










